ਮੇਰਾ ਸਫਰ · ਭਾਗ 1
38 ਸਾਲ 9 ਮਹੀਨੇ ਸਰਕਾਰੀ ਨੌਕਰੀ ਅਤੇ ਲਗਭਗ ਤਿੰਨ ਸਾਲ ਪ੍ਰਾਈਵੇਟ ਨੌਕਰੀ ਕੀਤੀ। ਇੰਨਾ 41-42 ਸਾਲਾਂ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਚੰਗੇ ਮਾੜੇ ਤਜਰਬੇ...
ਉਹਨਾਂ ਦੀ ਲਿਖਤ ਦਾ ਸੰਗ੍ਰਹਿ
ਸਾਲਾਂ ਦੌਰਾਨ ਲਿਖੀਆਂ ਕਹਾਣੀਆਂ, ਵਿਅੰਗ, ਯਾਦਾਂ ਅਤੇ ਸ਼ਰਧਾਂਜਲੀਆਂ - ਇੱਕ ਪੁਰਾਣੀ ਡਾਇਰੀ ਵਿੱਚੋਂ ਅਤੇ ਸਾਂਝੀਆਂ ਕੀਤੀਆਂ ਲਿਖਤਾਂ ਵਿੱਚੋਂ ਇਕੱਠੀਆਂ ਕਰਕੇ, ਇੱਕ ਥਾਂ ਸਾਂਭੀਆਂ ਗਈਆਂ।
ਜੋ ਕਲਮ ਵਿਚੋਂ ਨਿਕਲਿਆ, ਉਹ ਦਿਲੋਂ ਮਿਟਦਾ ਨਹੀਂ।
38 ਸਾਲ 9 ਮਹੀਨੇ ਸਰਕਾਰੀ ਨੌਕਰੀ ਅਤੇ ਲਗਭਗ ਤਿੰਨ ਸਾਲ ਪ੍ਰਾਈਵੇਟ ਨੌਕਰੀ ਕੀਤੀ। ਇੰਨਾ 41-42 ਸਾਲਾਂ ਵਿੱਚ ਸੈਂਕੜੇ ਨਹੀਂ, ਹਜ਼ਾਰਾਂ ਚੰਗੇ ਮਾੜੇ ਤਜਰਬੇ...
ਤਿੰਨ ਸੂਟ, ਵਾਰੀ ਨਾਲ ਬਦਲ ਬਦਲ ਕੇ ਪਾਉਣੇ। ਇੱਕ ਸੂਟ ਦੀ ਹਫਤੇ ਵਿੱਚ ਛੇ ਦਿਨ ਦੀ ਬਜਾਏ ਦੋ ਵਾਰ ਹੀ ਵਾਰੀ ਆਉਣ ਲੱਗ ਪਈ ਸੀ। ਇੱਕ ਦਿਨ ਵਿਹਲੇ ਸਮੇਂ ਵਿੱਚ...
ਲਿਖਣਾ ਤਾਂ ਮੈਂ ਅਗਲਾ ਸਫਰ ਚਾਹੁੰਦੀ ਸੀ ਪਰ ਪਹਿਲੀਆਂ ਦੋ ਪੋਸਟਾਂ ਤੇ ਆਈਆਂ ਬਹੁਤ ਪਿਆਰੀਆਂ ਤੇ ਭਾਵੁਕ ਟਿੱਪਣੀਆਂ ਨੇ ਮੈਨੂੰ ਹੋਰ ਥੋੜਾ ਚਿਰ ਆਪਣੇ ਪੇਕੇ...
ਮਹੀਨਾ ਕੁ ਲੋਕਾਂ ਦਾ ਆਉਣਾ ਜਾਣਾ ਰਿਹਾ। ਰੋਣ ਵਾਲੇ ਘੱਟ ਤੇ ਗੱਲਾਂ ਕਰਕੇ ਰਵਾਉਣ ਵਾਲੇ ਜਿਆਦਾ ਆਉਂਦੇ। ਲਾਡੀ ਛੋਟਾ ਸੀ ਬੜੀ ਜਿੱਦ ਕਰਿਆ ਕਰੇ ਕਿ ਭਾਪਾ ਜੀ...
ਘਰ ਦੇ ਜਿਹੜੇ ਕੰਮ ਸਾਡੇ ਬੀਜੀ ਕਰਦੇ ਸੀ ਅਸੀਂ ਸਾਰੇ ਭੈਣ ਭਰਾਵਾਂ ਨੇ ਵੀ ਉਹਨਾਂ ਨਾਲ ਮਦਦ ਕਰਣੀ ਸ਼ੁਰੂ ਕਰ ਦਿੱਤੀ। ਛੁੱਟੀ ਵਾਲੇ ਦਿਨ ਅਸੀਂ ਰਾਤ ਦੇ ਬਚੇ...
ਬੀਜੀ ਦੀ ਮਦਦ ਕਰਦਿਆਂ ਕਰਦਿਆਂ ਕਈ ਵਾਰ ਨੁਕਸਾਨ ਵੀ ਕਰ ਦੇਈਦਾ ਸੀ ਪਰ ਕਦੇ ਝਿੜਕ ਨਹੀਂ ਪਈ। ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ...
ਪ੍ਰੀਤ ਦੀ ਮਾਂ ਨੂੰ ਹਸਪਤਾਲ ਦਾਖਲ ਹੋਇਆਂ ਅੱਜ ਪੰਜਵਾਂ ਦਿਨ ਸੀ। ਹਾਲਤ ਵਿੱਚ ਕੋਈ ਸੁਧਾਰ ਨਾ ਹੁੰਦਾ ਵੇਖ ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਮਾਂ ਇਸ ਖਬਰ...
ਰੋਜ ਦੀ ਕਲੇਹ ਤੋਂ ਡਰਦਿਆਂ ਤੇਜੇ ਨੇ ਪਿੰਡ ਵਾਲੀ ਪੈਲੀ ਵੇਚਣ ਦਾ ਮਨ ਬਣਾ ਲਿਆ ਸੀ। ਭਾਵੇਂ ਮਰਨ ਲੱਗਿਆਂ ਉਹਦਾ ਭਾਈਆ ਕਹਿ ਕੇ ਗਿਆ ਸੀ, "ਪੁੱਤ ਭਾਵੇਂ...
ਸਾਈਕਲ ਦੀ ਟੱਲੀ ਦੀ ਆਵਾਜ਼ ਸੁਣ ਮਹਿੰਦਰੋ ਨੇ ਬੂਹਾ ਖੋਲ੍ਹਿਆ। ਰੋਜ਼ ਦੀ ਤਰ੍ਹਾਂ ਡਾਕੀਆ ਅੱਜ ਵੀ ਅੱਗੇ ਲੰਘ ਗਿਆ। ਮਨੀਆਰਡਰ ਅੱਜ ਵੀ ਨਹੀਂ ਸੀ ਆਇਆ। ਡਾਕੀਏ...
ਪੋਹ ਦੀ ਸਿਆਲੀ ਰਾਤ, ਕੋਈ ਦੋ-ਢਾਈ ਦਾ ਟਾਈਮ ਸੀ। ਫੌਜੀ ਦੀ ਘਰਵਾਲੀ ਦੇ ਹੂੰਗਣ ਦੀ ਕਦੇ ਕਦੇ ਅਵਾਜ਼ ਆ ਰਹੀ ਸੀ। ਥੋੜ੍ਹੀ ਦੇਰ ਬਾਅਦ ਇਹ ਆਵਾਜ਼ ਉੱਚੀ ਹੋ ਗਈ।...
ਵਾਹਵਾ ਪੁਰਾਣੀ ਗੱਲ ਆ ਘਰ ਵਿੱਚ ਪਤਾ ਨਹੀਂ ਕਿਹੜੇ ਮੈਂਬਰ ਨੂੰ ਬੁਖਾਰ ਸੀ। ਮੈਂ ਟੈਂਪਰੇਚਰ ਚੈੱਕ ਕਰਨ ਲਈ ਥਰਮਾਮੀਟਰ ਧੋ ਕੇ ਹੌਲੀ ਹੌਲੀ ਝਾੜ ਰਹੀ ਸੀ ਕਿ...
1980 ਦੀ ਗੱਲ ਆ, ਮੈਂ ਡੀ ਪੀ ਆਈ ਦਫਤਰ ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ। ਦਫਤਰ ਦੇ ਮੇਨ ਦਰਵਾਜ਼ੇ ਤੇ ਇੱਕ ਸੇਵਾਦਾਰ ਰਜਿਸਟਰ ਲੈ ਕੇ ਬੈਠਾ ਹੁੰਦਾ ਸੀ,...
ਅੰਮ੍ਰਿਤਸਰ ਵਿੱਚ ਨਵਾਂ ਨਵਾਂ ਜ਼ੋਮੈਟੋ ਆਇਆ ਜਾਂ ਸਾਨੂੰ ਨਵਾਂ ਨਵਾਂ ਪਤਾ ਲੱਗਾ, ਬੱਚੇ ਕਦੇ ਕਦੇ ਆਰਡਰ ਕਰਕੇ ਖਾਣ ਨੂੰ ਕੁੱਝ ਨਾ ਕੁੱਝ ਮੰਗਾ ਲਿਆ ਕਰਦੇ ਸੀ।...
ਥੋੜੇ ਦਿਨਾਂ ਦੀ ਗੱਲ ਆ, ਕਿਸੇ ਰਿਸ਼ਤੇਦਾਰ ਵੱਲੋਂ ਆ ਰਹੇ ਸਾਂ ਕਿ ਰਸਤੇ ਵਿੱਚ ਇੱਕ ਗੱਡੀ ਨੇ ਸਾਡੀ ਗੱਡੀ ਨੂੰ ਓਵਰਟੇਕ ਕੀਤਾ। ਆਦਤ ਮੁਤਾਬਕ ਉਹਦਾ ਨੰਬਰ...
ਗਰਮੀ ਦਾ ਮੌਸਮ ਸੀ। ਛੁੱਟੀ ਤੋਂ ਬਾਅਦ ਕਿਸੇ ਰਿਸ਼ਤੇਦਾਰ ਵੱਲ ਜਾਣਾ ਸੀ, ਸੋਚਿਆ ਬੱਚਿਆਂ ਲਈ ਆਈਸ ਕਰੀਮ ਲੈ ਚੱਲੀਏ। ਕਸ਼ਮੀਰ ਐਵੀਨਿਊ ਵਿੱਚੋਂ ਲੰਘਦਿਆਂ ਇੱਕ...
"ਭੈਣ ਜੀ, ਕੀ ਹਾਲ ਜੇ? ਵਾਹਵਾ ਚਿਰ ਬਾਅਦ ਦਿੱਸੇ ਓ, ਗਏ ਸੀ ਕਿਤੇ?" "ਨਹੀਂ ਨਹੀਂ, ਗਈ ਤਾਂ ਨਹੀਂ ਸੀ ਕਿਤੇ, ਬੱਸ ਆਹ ਬੱਚਿਆਂ ਦੇ ਵਿਆਹ ਸ਼ਾਦੀਆਂ ਵਿੱਚ...
ਹੁਣ ਕਾਹਦੀਆਂ ਗਰਮੀ ਦੀਆਂ ਛੁੱਟੀਆਂ। ਛੁੱਟੀਆਂ ਤਾਂ ਸਾਡੇ ਬਚਪਨ ਵਿੱਚ ਹੁੰਦੀਆਂ ਸੀ, ਪੂਰੇ ਦੋ ਮਹੀਨਿਆਂ ਦੀਆਂ। ਅਸੀਂ ਜੂਨ ਜੁਲਾਈ ਦੀਆਂ ਛੁੱਟੀਆਂ ਕਹਿੰਦੇ...
ਥੋੜੇ ਦਿਨਾਂ ਦੀ ਗੱਲ ਆ, ਕਿਸੇ ਰਿਸ਼ਤੇਦਾਰ ਦੀ ਮੇਰੀ ਇੱਕ ਕੁਲੀਗ ਬੀਮਾਰ ਸੀ। ਅਸੀਂ ਲੇਡੀ ਸਟਾਫ਼ ਨੇ ਸਲਾਹ ਕੀਤੀ ਕਿ ਕਿਸੇ ਦਿਨ ਉਹਦੇ ਘਰ ਜਾ ਕੇ ਉਹਦਾ ਪਤਾ...
ਮੀਟਿੰਗ ਮੁੱਕੀ, ਬਾਹਰ ਨਿਕਲੇ, ਸਭ ਦੇ ਹੱਥਾਂ ਵਿੱਚ ਨਵੇਂ ਫੋਨ ਪਰ ਚਿਹਰੇ ਮੁਰਝਾਏ। ਪੁੱਛਣ ਤੇ ਪਤਾ ਲੱਗਾ ਕਿ ਸਰਕਾਰ ਨੇ ਵਿਹਲੜ 🤔 ਮਾਸਟਰਾਂ ਨੂੰ ਹੁਣ...
ਨਿੱਕੇ ਹੁੰਦੇ ਜਿਹੜੇ ਘਰ ਵਿੱਚ ਅਸੀਂ ਪੱਟੀ ਰਹਿੰਦੇ ਸੀ ਉਹ ਇੱਕ ਬੜੇ ਵੱਡੇ ਸਾਂਝੇ ਵਿਹੜੇ ਵਾਲਾ ਘਰ ਹੁੰਦਾ ਸੀ। ਸਭ ਤੋਂ ਪਹਿਲਾਂ ਸਾਡੇ ਤਾਇਆ ਜੀ ਦੇ ਵੱਡੇ...
ਪਤਨੀ: ਓ, ਓ, ਓ, ਜ਼ਰਾ ਧਿਆਨ ਨਾਲ। ਪਤੀ: (ਗੁੱਸੇ ਨਾਲ) ਕੀ ਹੋ ਗਿਆ ਹੁਣ? ਪਤਨੀ: ਹੋਇਆ ਕੁੱਛ ਨਹੀਂ, ਮੈਂ ਕਿਹਾ ਜਰਾ ਧਿਆਨ ਨਾਲ, ਅੱਗੇ ਸੜਕ ਜੇ। ਪਤੀ:...
ਮੈਂ ਇੱਕ ਅਧਿਆਪਕ ਹਾਂ। ਬੜਾ ਜੀਅ ਕਰਦਾ ਬੱਚਿਆਂ ਨੂੰ ਪੜ੍ਹਾਉਣ ਦਾ। ਰੋਜ਼ ਸਵੇਰੇ ਸਕੂਲ ਜਾਣ ਲੱਗਿਆਂ ਸੋਚਦਾ ਹਾਂ ਕਿ ਅੱਜ ਕੋਈ ਖਾਸ ਰੁਝੇਵਾਂ ਤਾਂ ਹੈ ਨਹੀਂ,...
ਕਈ ਵਾਰ ਸੋਚ ਸੋਚ ਕੇ ਦਿਮਾਗ ਘੁੰਮ ਜਾਂਦਾ ਕਿ ਇੱਕ ਕੋਰਾ ਅਨਪੜ੍ਹ ਇਨਸਾਨ ਇੰਨਾ ਗੁਣੀ ਕਿਵੇਂ ਬਣ ਜਾਂਦਾ। ਮਾੜੀ ਜਿਹੀ ਬੱਦਲ ਵਾਹੀ ਹੋਣੀ ਤਾਂ ਝੱਟ ਮਿੱਟੀ...
ਇਕ ਦਿਨ ਸੂਟ ਖਰੀਦ ਕੇ ਅਗਲੇ ਦਿਨ ਵਟਾਉਣ ਦੀ ਆਦਤ ਤੋਂ ਉਹ ਤੰਗ ਆ ਚੁੱਕਾ ਸੀ। ਸੂਟ ਲੈਣ ਤਾਂ ਔਖਾ ਸੌਖਾ ਉਹ ਨਾਲ ਚਲੇ ਜਾਂਦਾ ਸੀ ਪਰ ਵਟਾਉਣ ਜਾਣ ਤੋਂ ਉਹ ਹਰ...
ਐਂਵੇਂ ਲਗਦਾ ਜਿਵੇਂ ਅੱਜ ਕੱਲ੍ਹ ਚੁਗਲੀਆਂ ਕਰਨ ਦਾ ਜਾਂ ਤਾਂ ਰਵਾਜ ਘੱਟ ਗਿਆ ਜਾਂ ਫਿਰ ਸਾਨੂੰ ਪਤਾ ਨਹੀਂ ਲੱਗਦਾ ਕਿ ਕੋਈ ਚੁਗਲੀ ਕਰ ਰਿਹਾ, ਨਹੀਂ ਤਾਂ...
ਵਾਹਵਾ ਪੁਰਾਣੀ ਗੱਲ ਆ। ਮੈਂ ਦਫ਼ਤਰ ਬੈਠੀ ਸੀ ਤੇ ਡੀ ਈ ਓ ਪ੍ਰਾਇਮਰੀ ਦਫ਼ਤਰ ਤੋਂ ਮੇਰੀ ਕੁਲੀਗ ਆਪਣੀ ਬੇਟੀ ਨਾਲ ਮੇਰੇ ਕੋਲ ਆਈ ਤੇ ਕਹਿਣ ਲੱਗੀ, "ਪ੍ਰਭਾ, ਆ...
ਮਰੀਜ਼: ਡਾਕਟਰ ਸਾਹਿਬ ਕੋਈ ਵਧੀਆ ਜਿਹੀ ਦਵਾਈ ਦਿਓ। ਡਾਕਟਰ: ਤਕਲੀਫ ਕੀ ਆ? ਮਰੀਜ਼: ਡਾਕਟਰ ਸਾਹਿਬ ਜਦੋਂ ਮੈਂ ਉੱਠ ਕੇ ਤੁਰਨ ਲੱਗਦੀ ਹਾਂ ਤਾਂ ਬੁਢੜਿਆਂ...
"ਕਾਕਾ ਆਹ ਜ਼ਰਾ ਮੇਰਾ ਫਾਰਮ ਭਰ ਦੇ, ਏ ਟੀ ਐਮ ਲੈਣਾ ਮੈਂ।" "ਓ ਕੇ ਮਾਤਾ ਜੀ, ਨਾਮ ਦੱਸੋ।" "ਉਮਰ?" "ਉਮਰ ਦਾ ਕੀ ਕਰਨਾ ਤੂੰ?" "ਮੈਂ ਨਹੀਂ ਕਰਨਾ ਮਾਤਾ ਜੀ,...
ਸੁਣੀ ਸੁਣਾਈ ਸੱਚੀ ਗੱਲ 🤔😆😄😁 ਸਰਕਾਰੀ ਕੰਮ ਸੁੱਖ ਸੁਖਾਂ ਨਾਲ ਨੇਪਰੇ ਚੜ੍ਹਨ ਤੇ ਖੁਸ਼ੀ ਨਾਲ 500/- ਦਾ ਨੋਟ ਕਰਮਚਾਰੀ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ...
ਪੋਤੀ (2 ਸਾਲ 4 ਮਹੀਨੇ): ਦਾਦੀ ਦਾਦੀ ਮੰਮਾ ਕਿੱਥੇ ਨੇ? ਦਾਦੀ: ਉਹ ਤੁਹਾਡੇ ਲਈ ਰੋਟੀ ਬਣਾ ਰਹੇ ਨੇ। ਪੋਤੀ: ਮੰਮਾ ਨੇ ਨਹੀਂ ਬਣਾਉਣੀ। ਦਾਦੀ: ਤਾਂ ਕੌਣ...
ਆਪ ਬੀਤੀ 😃😃😃 ਸੱਤ ਕੁ ਸਾਲ ਪਹਿਲਾਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਗਰਾਤੇ ਤੇ ਗਏ। ਰੋਟੀ ਖਾਂਦਿਆਂ ਇਕ ਵਾਕਫ ਅਧਿਆਪਕਾ ਮੇਰੇ ਕੋਲ ਆ ਕੇ ਹਾਲ...
ਕਾਫੀ ਪੁਰਾਣੀ ਗੱਲ ਆ, ਸਾਡੇ ਦਫਤਰ ਦੇ ਸਾਹਮਣੇ ਸੜਕ ਤੇ ਕਾਫੀ ਆਵਾਜਾਈ ਸੀ। ਅਜਨਾਲੇ ਵਾਲੇ ਪਾਸਿਓਂ ਪਤੀ ਪਤਨੀ ਸਕੂਟਰ ਤੇ ਆ ਰਹੇ ਸੀ। ਅਚਾਨਕ ਸਕੂਟਰ ਦੀ...
ਸ਼ਾਮ ਦੇ 5:15 ਦਾ ਟਾਈਮ ਸੀ। ਦਫਤਰ ਬੰਦ ਹੋ ਚੁੱਕਾ ਸੀ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹਨਾਂ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਕੋਈ ਕੰਮ ਪੈ...
ਸਰ ਕਿਵੇਂ ਚਲ ਰਿਹਾ ਸਕੂਲ? ਬਹੁਤ ਵਧੀਆ। ਕੀ ਚੱਲ ਰਿਹਾ ਅੱਜ ਕੱਲ੍ਹ? ਅੱਜ ਕੱਲ੍ਹ ਬਸ ਆਹੀ ਉਦਘਾਟਨਾਂ ਉਦਘੂਟਨਾਂ ਦਾ ਜੋਰ ਆ। ਨਹੀਂ ਮੈਂ ਤਾਂ ਪੁੱਛ ਰਿਹਾ ਸੀ...
50 ਸਾਲ ਤੋਂ ਵੱਧ ਪੁਰਾਣੀ ਗੱਲ। ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਆਪਣੇ ਨਾਨਕੇ ਪਿੰਡ ਮਾੜੀ ਕੰਬੋ ਕੇ ਜਾਂਦੇ ਹੁੰਦੇ ਸੀ। ਮੇਰੇ ਮਾਮਾ ਜੀ ਤੇ ਮਾਸੀ ਇੱਕੋ...
ਗੱਲ ਕੋਈ 24-25 ਸਾਲ ਪੁਰਾਣੀ ਹੈ। ਸ਼ਾਮ ਦਾ ਟਾਈਮ ਸੀ, ਬੱਚੇ ਆਪਣਾ ਹੋਮ ਵਰਕ ਕਰ ਰਹੇ ਸੀ। ਮੇਰਾ ਛੋਟਾ ਬੇਟਾ ਰਸੋਈ ਵਿੱਚ ਆ ਕੇ ਬੜੇ ਪਿਆਰ ਨਾਲ ਮੈਨੂੰ...
ਰਾਤ ਦੀ ਰੋਟੀ ਇਕੱਠੇ ਬੈਠ ਕੇ ਖਾਣ ਦੀ ਆਦਤ ਹੈ। ਇਸ ਕਰਕੇ ਸਭ ਨੂੰ ਪਹਿਲਾਂ ਹੀ ਪੁੱਛ ਲਈਦਾ ਕਿ ਕਿੰਨੇ ਫੁਲਕੇ ਖਾਣੇ। ਮਾੜੀ ਮੋਟੀ ਵਾਧ ਘਾਟ ਸ਼ੇਅਰ ਵੀ ਕਰ...
ਕਾਫੀ ਪੁਰਾਣੀ ਗੱਲ ਹੈ, ਆਫਿਸ ਵਿੱਚ ਅਸੀਂ ਆਪਣੀ ਬ੍ਰਾਂਚ ਵਿੱਚ ਬੜੇ ਰੀਲੈਕਸ ਮੂਡ ਵਿੱਚ ਬੈਠੇ ਸੀ ਕਿਉਂ ਕਿ ਮਹਿਕਮੇ ਵਲੋਂ ਕੋਈ ਫਟਾਫਟ ਵਾਲਾ ਫਰਮਾਨ ਨਹੀਂ...
ਉੱਚ ਅਧਿਕਾਰੀਆਂ ਵੱਲੋਂ ਤੁਰੰਤ ਮੰਗੀ ਸੂਚਨਾ ਬਣਾਉਣ ਲਈ ਸ਼ਾਖਾ ਦੇ ਤਿੰਨ ਕਰਮਚਾਰੀ ਮੇਰੇ ਕੋਲ ਬੈਠੇ ਸੂਚਨਾ ਤਿਆਰ ਕਰ ਰਹੇ ਸੀ। ਇਕ ਕਰਮਚਾਰੀ ਦੀ ਤਬੀਅਤ ਠੀਕ...
ਕਾਫੀ ਪੁਰਾਣੀ ਗੱਲ ਹੈ। ਮੇਰੀ ਉਮਰ ਉਦੋਂ ਕੋਈ 12-13 ਸਾਲ ਦੀ ਹੋਵੇਗੀ। ਮੈਂ ਤੇ ਮੇਰੇ ਬੀਜੀ ਘਰ ਵਿੱਚ ਇੱਕਲੇ ਸੀ। ਸਾਡਾ ਵਿਹੜਾ ਕੱਚਾ ਹੁੰਦਾ ਸੀ। ਮੇਰੇ...
ਕਾਫੀ ਪੁਰਾਣੀ ਗੱਲ ਹੈ, ਇੱਕ ਵਾਰ ਅਸੀਂ ਆਪਣੇ ਪਿੰਡ ਭਿੱਖੀਵਿੰਡ ਗਏ। ਸਾਡਾ ਘਰ ਖੇਮਕਰਨ ਵਾਲੀ ਸੜਕ ਤੇ, ਮੇਨ ਰੋਡ ਤੇ ਹੋਣ ਕਰਕੇ ਸਾਰਾ ਦਿਨ ਬੱਸਾਂ ਦੀ...
ਗੱਲ ਉਦੋਂ ਦੀ ਹੈ ਜਦੋਂ ਮੇਰਾ ਵੱਡਾ ਬੇਟਾ 7 ਕੁ ਸਾਲ ਦਾ ਸੀ। ਸਵੇਰੇ ਸਵੇਰ ਸਕੂਲ ਜਾਣ ਤੋਂ ਪਹਿਲਾਂ ਉਹ ਵਾਸ਼ ਬੇਸਨ ਤੇ ਬਰੱਸ਼ ਕਰ ਰਿਹਾ ਸੀ। ਜਿਨ੍ਹਾਂ ਚਿਰ...
ਗੱਲ ਕੋਈ 22-23 ਸਾਲ ਪੁਰਾਣੀ ਹੈ ਜਦੋਂ ਮੇਰਾ ਛੋਟਾ ਬੇਟਾ 4 ਕੁ ਸਾਲ ਦਾ ਸੀ। ਸ਼ਨੀਵਾਰ ਦਫ਼ਤਰ ਛੁੱਟੀ ਹੋਣ ਕਾਰਨ ਅਕਸਰ ਹੀ ਸ਼ਾਮ ਨੂੰ ਕਿਸੇ ਨਾ ਕਿਸੇ...
ਸ਼ਾਮ ਦਾ ਟਾਈਮ ਸੀ। ਮੈਂ ਡਾਕਟਰ ਨਾਰੰਗ ਕੋਲੋਂ ਦਵਾਈ ਲੈਕੇ ਘਰ ਆ ਰਹੀ ਸੀ। ਨਾਲ ਦੀ ਗਲੀ ਵਿੱਚ ਇੱਕ ਘਰ ਦੇ ਬਾਹਰ ਕਾਫੀ ਲੋਕ ਜਮ੍ਹਾਂ ਹੋਏ ਸਨ। ਮੈਂ ਪਿੱਛੇ...
ਦੋਵੇਂ ਸਰਕਾਰੀ ਮੁਲਾਜਮ ਹੋਣ ਕਰਕੇ ਘਰ ਦੇ ਸਾਰੇ ਕੰਮ ਰਲ ਮਿਲਕੇ ਕਰਨ ਦੀ ਆਦਤ ਹੈ। ਕੱਪੜੇ ਅਕਸਰ ਮੇਰੇ ਪਤੀ ਦੇਵ ਹੀ ਪ੍ਰੈੱਸ ਕਰਦੇ ਨੇ। ਇਕ ਦਿਨ ਹਰ ਰੋਜ਼...
20 ਕੁ ਸਾਲ ਪੁਰਾਣੀ ਗੱਲ ਹੈ, ਅਸੀਂ ਪੁਤਲੀਘਰ ਤੋਂ ਇਸਲਾਮਾਬਾਦ ਵੱਲ ਜਾ ਰਹੇ ਸੀ। ਸ਼ਾਮ ਦਾ ਟਾਈਮ ਹੋਣ ਕਰਕੇ ਭੀੜ ਬਹੁਤ ਜਿਆਦਾ ਸੀ। ਗੱਡੀ ਜੂੰ ਦੀ ਤੋਰ ਜਾ...
ਸਾਡੇ ਪਿਤਾ ਜੀ (ਸਹੁਰਾ ਸਾਹਿਬ) ਗੁੱਸੇ ਦੇ ਨਾਲ ਨਾਲ ਮਜਾਕੀਆ ਸੁਭਾਅ ਕਰਕੇ ਭਿੱਖੀਵਿੰਡ ਅੱਡੇ ਤੇ ਜਾਣੇ ਜਾਂਦੇ ਸੀ। ਕੋਈ ਉਨ੍ਹਾਂ ਦੇ ਮਜਾਕ ਦਾ ਗੁੱਸਾ ਨਹੀਂ...
ਸਾਡੇ ਪਿਤਾ ਜੀ (ਸਹੁਰਾ ਸਾਹਿਬ) ਦਾ ਰੰਗ ਗੋਰਾ, ਵਾਲ ਦੁੱਧ ਚਿੱਟੇ, ਤੇ ਮੂੰਹ ਵਿੱਚ ਇੱਕ ਵੀ ਦੰਦ ਨਹੀਂ ਸੀ। ਵੇਖਣ ਨੂੰ ਅੰਗਰੇਜ਼ ਹੀ ਲੱਗਦੇ ਸੀ। ਖਾਣ ਪੀਣ...
ਬੜੀ ਪੁਰਾਣੀ ਗੱਲ ਆ, ਸਤਵੀਂ ਜਮਾਤ ਦੇ ਬੱਚੇ ਸਰਕਾਰੀ ਸਕੂਲ ਦੀ ਖੁੱਲ੍ਹੀ ਜਗ੍ਹਾ ਵਿੱਚ ਤੱਪੜਾਂ ਉੱਤੇ ਬੈਠੇ ਪੜ੍ਹ ਰਹੇ ਸੀ। ਉਦੋਂ ਅਧਿਆਪਕਾਂ ਕੋਲੋਂ ਗੈਰ...
ਸਵੇਰ ਤੋਂ ਉਹਦਾ ਸੱਜਾ ਗੋਡਾ ਬੜਾ ਦਰਦ ਕਰ ਰਿਹਾ ਸੀ। ਸਾਰਾ ਦਿਨ ਦਵਾਈ ਲਿਆਉਣ ਦੀ ਘੌਲ ਕਰ ਛੱਡੀ। ਰਾਤ ਨੂੰ ਜਦੋਂ ਦਰਦ ਜਿਆਦਾ ਹੋ ਗਈ ਤਾਂ ਘਰ ਦੇ ਨੇੜੇ ਹੀ...
ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਉਣ ਵਾਸਤੇ ਅਸੀਂ ਸਿਡਨੀ ਹਵਾਈ ਅੱਡੇ ਤੇ ਪਹੁੰਚ, ਚੈਕਿੰਗ ਵਾਸਤੇ ਲਾਈਨ ਵਿੱਚ ਲੱਗੇ ਹੋਏ ਸੀ। ਚੈਕਿੰਗ ਕਰ ਰਹੇ ਕਰਮਚਾਰੀ ਨੇ...
23. 10. 2014 ਨੂੰ ਮੈਂ ਆਪਣੇ ਬੇਟੇ ਕੋਲ ਸਿਡਨੀ ਪਹੁੰਚੀ ਤੇ ਉਸੇ ਹੀ ਰਾਤ ਸਿਡਨੀ ਦੇ ਹਸਪਤਾਲ ਵਿੱਚ ਮੇਰੇ ਪੋਤਰੇ ਦਾ ਜਨਮ ਹੋਇਆ। ਅਗਲੇ ਦਿਨ ਫਿਰ ਮੈਂ ਅਤੇ...
ਸਰਦੀਆਂ ਦੇ ਦਿਨ ਸੀ। ਬੱਚਿਆਂ ਦੀ ਪੀ ਟੀ ਮੀਟ ਅਟੈਂਡ ਕਰਨ ਤੋਂ ਬਾਅਦ ਹੋਮਿਓਪੈਥੀ ਦੀ ਦਵਾਈ ਲੈਣ ਲਈ ਮੈਂ ਸਕੂਲ ਦੇ ਨਾਲ ਹੀ ਹਸਪਤਾਲ ਵਿੱਚ ਐਂਟਰ ਕੀਤਾ।...
ਬਿਜਲੀ ਮਹਿਕਮੇ ਦੇ 3-4 ਕਰਮਚਾਰੀ ਪੌਸ਼ ਏਰੀਏ ਦੀ ਕਿਸੇ ਕੋਠੀ ਦੀ ਖਰਾਬ ਹੋਈ ਲਾਈਟ ਠੀਕ ਕਰਨ ਗਏ। ਕੋਠੀ ਦਾ ਗੇਟ ਖੁੱਲ੍ਹਾ ਹੋਣ ਕਰਕੇ ਸਾਰੇ ਰਵਾਂ ਰਵੀਂ...
20 ਕੁ ਸਾਲ ਪੁਰਾਣੀ ਗੱਲ ਹੈ, ਮੇਰਾ ਛੋਟਾ ਬੇਟਾ ਸਕੂਲੋਂ ਆਇਆ। ਉਹਦੀ ਸ਼ਕਲ ਬੜੀ ਰੋਣਹਾਕੀ ਜਿਹੀ ਬਣੀ ਹੋਈ ਸੀ। ਕਾਰਣ ਪੁੱਛਣ ਤੇ ਉਹਨੇ ਢਿੱਲਾ ਜਿਹਾ ਮੂੰਹ...
ਸਾਡੀ ਕੰਮ ਵਾਲੀ ਅੰਮ੍ਰਿਤਸਰ ਤੋਂ ਬਾਹਰ ਸ਼ਿਫਟ ਹੋ ਗਈ। 20-22 ਦਿਨ ਨਵੀਂ ਕੰਮ ਵਾਲੀ ਨਾ ਮਿਲੀ। ਅਸੀਂ ਆਪ ਹੀ ਰਲ ਮਿਲ ਕੇ ਗੁਜਾਰਾ ਕਰਦੇ ਰਹੇ। ਆਖਿਰ ਇੱਕ...
ਡੈਡੀ: ਇੱਧਰ ਆ ਪੁੱਤਰਾ, ਤੇਰਾ ਐਤਕੀ ਫਿਰ 0 ਨੰਬਰ ਆਇਆ, ਤੂੰ ਤਾਂ ਕਹਿੰਦਾ ਸੀ ਮੈਂ ਸਾਰਾ ਪੇਪਰ ਕਰ ਕੇ ਆਇਆਂ। ਬੱਚਾ: ਡੈਡੀ ਪਿਛਲੀ ਵਾਰ ਤਾਂ ਮੈਂ ਖਾਲੀ...
ਪਤਨੀ: ਲੱਗਦਾ ਅੱਜ ਫਿਰ ਮੇਰੀ ਮਾਈਗ੍ਰੇਨ ਪੇਨ ਹੋਣੀ। ਹੁਣ ਵੀ ਹਲਕੀ ਹਲਕੀ ਹੁੰਦੀ ਪਈ ਆ। ਪਤੀ: ਚੰਗਾ ਫਿਰ ਇੰਜ ਕਰ, ਆਹ ਮੇਰੇ ਕੁੜਤੇ ਪਜਾਮੇ ਨੂੰ ਧੋ ਕੇ...
ਕੱਲ ਬੱਚਿਆਂ ਨੇ ਰਾਤ ਦੀ ਰੋਟੀ ਬਾਹਰ ਖਾਣ ਦਾ ਪ੍ਰੋਗਰਾਮ ਬਣਾਇਆ। ਰੋਟੀ ਖਾ ਕੇ ਵਾਪਸ ਆ ਰਹੇ ਸਾਂ ਕਿ ਪਿੱਛੋਂ ਕਿਸੇ ਵੀ. ਆਈ. ਪੀ. ਦੀਆਂ ਗੱਡੀਆਂ ਦਾ ਕਾਫਲਾ...
ਸਹੇਲੀ: (ਨਵੀਂ ਵਿਆਹੀ ਸਹੇਲੀ ਨੂੰ ਫੋਨ ਤੇ) "ਗੱਲ ਸੁਣ, ਤੂੰ ਤਾਂ ਬੜੇ ਸੋਹਣੇ ਫੁਲਕੇ ਬਣਾਉਂਦੀ ਸੀ, ਨਿੱਕੇ ਨਿੱਕੇ, ਪਤਲੇ ਪਤਲੇ। ਅੱਜ ਜਦੋਂ ਮੈਂ ਤੁਹਾਡੇ...
'ਸਾਡਾ ਪਿੰਡ' ਵੇਖਣ ਗਏ। ਪਹਿਲਾਂ ਚਾਅ ਚਾਅ ਨਾਲ ਦੋਵਾਂ ਨੇ ਫੋਟੋ ਲਵ੍ਹਾ ਲਈ। ਜਦੋਂ ਪਿੱਛੇ ਪੋਸਟਰ ਵੇਖਿਆ ਤੇ ਰੰਗ ਉੱਡ ਗਏ। ਕਹਿੰਦੇ ਹੁਣ ਫੇਸਬੁੱਕ ਤੇ ਨਾ...
ਸੁਣੀ ਸੁਣਾਈ 😀 ਕਹਿੰਦੇ ਚੀਨ ਵਿੱਚ ਸਾਬਣ ਦੀ ਪੈਕਿੰਗ ਦਾ ਕੰਮ ਕਿਸੇ ਬਹੁਤ ਵੱਡੀ ਕੰਪਨੀ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ। ਗਲਤੀ ਨਾਲ ਕੁੱਛ ਡੱਬੇ...
ਬੇਟਾ: ਮੰਮਾ ਤੁਹਾਡਾ ਫੋਨ ਆਇਆ ਜੇ। ਮੰਮਾ: ਮੈਂ ਜਰਾ ਹੱਥ ਧੋ ਕੇ ਆਈ। ਵੇਖੀਂ ਕੀਹਦਾ ਏ। ਬੇਟਾ: ਪਤਾ ਨਹੀਂ ਕੋਈ 'ਬਵਾਸੀਰ' ਲਿਖਿਆ ਆ ਰਿਹਾ। ਮੰਮਾ: ਹੈਂ?...
ਮਿੰਨੀ ਕਹਾਣੀ ਰੀਝ ਨਾਲ ਬਣਾਈ ਘੀਆ ਤੋਰੀ ਦੀ ਸਬਜੀ ਦੀ ਬਾਟੀ, ਦਹੀਂ ਦਾ ਕੌਲ, ਅੰਬ ਦੇ ਅਚਾਰ ਦੀ ਫਾੜੀ ਅਤੇ ਹੱਥ ਨਾਲ ਭੰਨਿਆ ਗੰਢਾ ਥਾਲੀ ਵਿੱਚ ਰੱਖ, ਦੇਸੀ...
ਪਤਨੀ: ਹੈਂਅ, ਤੁਸੀਂ ਆ ਵੀ ਗਏ ਟਾਇਲਟ ਹੋ ਕੇ? 🤔🤔🤔🤔 ਅੱਗੇ ਤਾਂ ਤੁਸੀਂ ਕਿੰਨ੍ਹਾਂ ਕਿੰਨ੍ਹਾਂ ਚਿਰ ਲਾ ਕੇ ਆਉਂਦੇ ਓ। ਪਤੀ: ਆਹੋ, ਮੇਰੇ ਫੋਨ ਦੀ...
15 ਕੁ ਸਾਲ ਪੁਰਾਣੀ ਗੱਲ, ਅਸੀਂ ਆਪਣੇ ਭਣੇਵੇ ਲਈ ਕੁੜੀ ਪਸੰਦ ਕਰ ਲਈ। ਮੁੰਡੇ ਨੇ ਹਾਲੇ ਕੁੜੀ ਵੇਖਣੀ ਸੀ। ਕੁੜੀ ਵਾਲਿਆਂ ਨਾਲ ਉਨ੍ਹਾਂ ਦੇ ਘਰ ਦਾ ਹੀ...
ਕਦੇ ਆਪਾਂ ਵੀ ਨਿੱਕੇ ਹੁੰਦੇ ਸੀ। ਮੋਟੇ ਲੂਣ ਨਾਲ ਖੱਟੀ ਖੱਟੀ ਇਮਲੀ ਨੂੰ ਚਟਕੋਰੇ ਲੈ ਕੇ ਖਾਣ ਦਾ ਮਜਾ ਹੀ ਹੋਰ ਹੁੰਦਾ ਸੀ। ਪੰਜ ਪੈਸੇ ਦੀ ਕਿੰਨੀ ਸਾਰੀ...
ਹਰ ਰੋਜ਼ ਦੀ ਤਰ੍ਹਾਂ ਸਵੇਰੇ ਸਾਢੇ ਅੱਠ ਵਜੇ ਮੈਂ ਘਰੋਂ ਦਫਤਰ ਲਈ ਨਿਕਲੀ। ਥੋੜ੍ਹੀ ਦੂਰ ਪੈਦਲ ਜਾਣ ਤੋਂ ਬਾਅਦ ਮਸਾਂ ਹੀ ਇੱਕ ਰਿਕਸ਼ਾ ਮਿਲਿਆ। ਸੋਮਵਾਰ ਦਾ...
ਅਕਸਰ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਸਾਈਕਲ, ਸਕੂਟਰ ਚਲਾਉਂਦਾ ਕਿਸੇ ਰਿਕਸ਼ਾ ਜਾਂ ਸਕੂਟਰ ਤੇ ਬੈਠੀ ਔਰਤ ਜਾਂ ਕੁੜੀ ਕੋਲੋਂ ਲੰਘਦਾ ਤਾਂ ਮੁੜ ਕੇ ਉਸ ਵੱਲ...
35 ਸਾਲ ਪੁਰਾਣੀ ਗੱਲ ਅਸੀਂ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਬਣਾਇਆ। ਜਾਣ ਲੱਗਿਆਂ ਮੇਰੀ ਕੁਲੀਗ ਸਰੋਜ ਜੋ ਕਿ ਜ਼ਿਲਾ ਸਿਖਿਆ ਦਫਤਰ ਐਲੀਮੈਂਟਰੀ ਵਿਖੇ ਸਰਵਿਸ...
ਪਿੰਡ ਦੇ ਬਾਹਰਵਾਰ ਅੱਜ ਫਿਰ ਕੋਈ ਮੁਰਦਾ ਫੂਕਿਆ ਜਾ ਰਿਹਾ ਸੀ। ਸਾਰਾ ਟੱਬਰ ਗਮ ਵਿੱਚ ਡੁੱਬਿਆ ਹੋਇਆ ਸੀ। ਦੂਰ ਖੜ੍ਹੇ ਨਿੱਕੇ ਜਿਹੇ ਮੁੰਡੇ ਦੀਆਂ ਅੱਖਾਂ ਪਤਾ...
"ਸੁਣਿਆ ਏ ਤਾਰੋ ਔਹ ਪੰਚਾਂ ਦੇ ਮੁੰਡਾ ਹੋਇਆ ਏ।" ਗਲੀ ਵਿਚੋਂ ਲੰਘਦੀ 2 ਛਿੰਦੋ ਕਹਿ ਰਹੀ ਸੀ। ਪਹਿਲਾਂ ਹੀ ਭਰੀ ਪੀਤੀ ਤਾਰੋ ਨੂੰ ਪਤਾ ਨਹੀਂ ਕੀ ਹੋਇਆ ਉਹ...
ਪਿੰਡ ਵਿੱਚ ਚੈਕਿੰਗ ਤੇ ਗਏ ਮੁਲਾਜ਼ਮਾਂ ਨੂੰ ਕੁਝ ਬੰਦੇ ਡਾਂਗਾਂ ਲੈ ਕੇ ਪੈ ਗਏ। ਕਹਿੰਦੇ ਬਈ ਬੱਤੀ ਤੇ ਆਉਂਦੀ ਨਹੀਂ ਤੇ ਤੁਸੀਂ ਕੁੰਡੀਆਂ ਫੜਨ ਆ ਗਏ ਓ।...
ਵਾਹਵਾ ਪੁਰਾਣੀ ਗੱਲ ਆ ਦਫਤਰੋਂ 8500/- ਰੁਪਏ ਬਕਾਇਆ ਮਿਲਿਆ ਉਸ ਵੇਲੇ ਬੜੀ ਵੱਡੀ ਰਕਮ ਸੀ। ਮੈਂ ਉਹ ਪੈਸੇ ਪਾਸੇ ਰੱਖ ਲਏ ਸੋਚਿਆ ਛੁੱਟੀ ਵਾਲੇ ਦਿਨ ਸੋਨੇ...
ਇੱਕ ਵਾਰ ਮੈਂ ਆਪਣੇ ਬੇਟੇ ਦੀ ਦਵਾਈ ਲੈਣ ਲਈ ਇੱਕ ਹੋਮਿਓਪੈਥਿਕ ਡਾਕਟਰ ਕੋਲ ਗਈ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਪਰਚੀ ਤੇ ਦਵਾਈ ਲਿਖਦਿਆਂ ਹਦਾਇਤ...
ਬੜੀ ਦੇਰ ਬਾਅਦ ਕੱਲ ਹਾਲ ਬਾਜ਼ਾਰ ਮਟਕਾ ਕੁਲਫੀ ਵਾਲੀ ਦੁਕਾਨ ਦੇ ਅੱਗੋਂ ਪੈਦਲ ਨਿਕਲੇ ਤਾਂ 28-29 ਸਾਲ ਪੁਰਾਣਾ ਸੀਨ ਅਖਾਂ ਅੱਗੇ ਘੁੰਮ ਗਿਆ। ਛੁੱਟੀ ਦਾ ਦਿਨ...
ਬਰਸਾਤੀ ਮੌਸਮ ਸੀ। ਕਈ ਦਿਨਾਂ ਤੋਂ ਝੜੀ ਲੱਗੀ ਹੋਈ ਸੀ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਛੜਾਕੇ ਨਾਲ ਮੀਂਹ ਆਉਂਦਾ ਤੇ ਫਿਰ ਬੰਦ ਹੋ ਜਾਂਦਾ। ਸ਼ਾਮ ਦਾ ਟਾਈਮ ਸੀ।...
ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਦਿਸੰਬਰ ਦਾ ਮਹੀਨਾ ਸੀ। ਠੰਢ ਬਹੁਤ ਜਿਆਦਾ ਹੋਣ ਕਰਕੇ ਰਾਤ ਦਾ ਖਾਣਾ ਅਸੀਂ ਸੱਤ ਵਜੇ ਹੀ ਖਾ ਲਿਆ ਸੀ। ਰਾਤ ਦੇ ਦੱਸ ਵੱਜਣ...