"ਭੈਣ ਜੀ, ਕੀ ਹਾਲ ਜੇ? ਵਾਹਵਾ ਚਿਰ ਬਾਅਦ ਦਿੱਸੇ ਓ, ਗਏ ਸੀ ਕਿਤੇ?"

"ਨਹੀਂ ਨਹੀਂ, ਗਈ ਤਾਂ ਨਹੀਂ ਸੀ ਕਿਤੇ, ਬੱਸ ਆਹ ਬੱਚਿਆਂ ਦੇ ਵਿਆਹ ਸ਼ਾਦੀਆਂ ਵਿੱਚ ਰੁੱਝੇ ਰਹੇ। ਪਿਛਲੇ ਦਸੰਬਰ ਬੇਟੀ ਦਾ ਵਿਆਹ ਕੀਤਾ ਤੇ ਛੋਟੇ ਮੁੰਡੇ ਦੇ ਸਹੁਰੇ ਵੀ ਕਾਹਲੇ ਪਏ ਸੀ, ਹੁਣ ਪਿਛਲੇ ਮਹੀਨੇ ਉਹਦਾ ਵੀ ਕਰ ਦਿੱਤਾ। ਕਾਹਲੀ ਕਾਹਲੀ ਵਿੱਚ ਕਈਆਂ ਨੂੰ ਸੱਦਣਾ ਹੀ ਭੁੱਲ ਗਏ।"

"ਕੋਈ ਨਹੀਂ ਭੈਣ ਜੀ, ਸਣਾਓ, ਜਵਾਈ ਚੰਗਾ, ਕੁੜੀ ਖੁਸ਼ ਆਪਣੇ ਘਰ?"

"ਜਵਾਈ ਤਾਂ ਬਹੁਤ ਚੰਗਾ ਭੈਣ ਜੀ। ਦੋ ਤਿੰਨ ਦਿਨਾਂ ਬਾਅਦ ਚੱਕਰ ਲਾ ਈ ਜਾਂਦੇ ਆ ਸਾਡੇ ਵੱਲ।"

"ਤੇ ਨੂੰਹ ਦੀ ਸੁਣਾਓ?"

"ਨੂੰਹ ਦੇ ਪੇਕੇ ਲੋਕਲ ਈ ਆ ਸ਼ਹਿਰ ਵਿੱਚ, ਕੀ ਦੱਸਾਂ ਭੈਣ ਜੀ, ਬਸ ਆਉਂਦਿਆਂ ਹੀ ਮੁੰਡੇ ਨੂੰ ਪਿੱਛੇ ਲਾ ਲਿਆ, ਪਾਈ ਜੁੱਤੀ ਪੇਕੇ, ਪਾਈ ਜੁੱਤੀ ਪੇਕੇ, ਹਫਤੇ ਬਾਅਦ ਪੇਕੇ ਜਾਣਾ ਈ ਜਾਣਾ।" 🤔🤔🤔🤔