20 ਕੁ ਸਾਲ ਪੁਰਾਣੀ ਗੱਲ ਹੈ, ਅਸੀਂ ਪੁਤਲੀਘਰ ਤੋਂ ਇਸਲਾਮਾਬਾਦ ਵੱਲ ਜਾ ਰਹੇ ਸੀ। ਸ਼ਾਮ ਦਾ ਟਾਈਮ ਹੋਣ ਕਰਕੇ ਭੀੜ ਬਹੁਤ ਜਿਆਦਾ ਸੀ। ਗੱਡੀ ਜੂੰ ਦੀ ਤੋਰ ਜਾ ਰਹੀ ਸੀ। ਸਾਡੀ ਗੱਡੀ ਦੇ ਥੋੜੀ ਅੱਗੇ ਇੱਕ ਔਰਤ 4 ਕੁ ਸਾਲ ਦੇ ਬੱਚੇ ਦੀ ਉਂਗਲੀ ਫੜੀ ਜਾ ਰਹੀ ਸੀ। ਬੱਚਾ ਸੜਕ ਵਾਲੇ ਪਾਸੇ ਅਤੇ ਆਪ ਦੂਜੇ ਪਾਸੇ ਸੀ। ਕਦੇ ਕੋਈ ਰਿਕਸ਼ਾ ਵਾਲਾ ਤੇ ਕਦੇ ਕੋਈ ਸਾਈਕਲ ਵਾਲਾ ਬੱਚੇ ਨਾਲ ਖਹਿ ਕੇ ਲੰਘ ਰਿਹਾ ਸੀ। ਜਦੋਂ ਸਾਡੀ ਗੱਡੀ ਉਸ ਔਰਤ ਦੇ ਬਰਾਬਰ ਆਈ ਤਾਂ ਮੈਂ ਗੱਡੀ ਦਾ ਸ਼ੀਸ਼ਾ ਹੇਠਾਂ ਕਰਕੇ ਬੜੇ ਪਿਆਰ ਨਾਲ ਕਿਹਾ ਕਿ ਬੱਚੇ ਨੂੰ ਖੱਬੇ ਹੱਥ ਕਰ ਲਓ। ਮੇਰੀ ਗੱਲ ਪਤਾ ਨਹੀਂ ਉਹਨੇ ਸੁਣੀ ਕਿ ਨਹੀਂ, ਬੜੇ ਗੁੱਸੇ ਨਾਲ ਮੈਨੂੰ ਬੋਲੀ, "ਤੈਨੂੰ ਜਿਹੜੀ ਗੱਡੀ ਵਿਚ ਬਹਿ ਕੇ ਆਖਰ ਆਈ ਆ ਨਾ।" ਮੈਂ ਫਟਾਫਟ ਗੱਡੀ ਦਾ ਸ਼ੀਸ਼ਾ ਉਪੱਰ ਕਰਕੇ ਮੂੰਹ ਪਰੇ ਕਰ ਲਿਆ ਜਿਵੇਂ ਕੁਝ ਸੁਣਿਆ ਈ ਨਾ ਹੋਵੇ।

ਮੈਨੂੰ ਹਾਸਾ ਵੀ ਆ ਰਿਹਾ ਸੀ ਤੇ ਗੁੱਸਾ ਵੀ। 😃😃