ਦੋਵੇਂ ਸਰਕਾਰੀ ਮੁਲਾਜਮ ਹੋਣ ਕਰਕੇ ਘਰ ਦੇ ਸਾਰੇ ਕੰਮ ਰਲ ਮਿਲਕੇ ਕਰਨ ਦੀ ਆਦਤ ਹੈ। ਕੱਪੜੇ ਅਕਸਰ ਮੇਰੇ ਪਤੀ ਦੇਵ ਹੀ ਪ੍ਰੈੱਸ ਕਰਦੇ ਨੇ। ਇਕ ਦਿਨ ਹਰ ਰੋਜ਼ ਦੀ ਤਰਾਂ ਉਹ ਕਪੜੇ ਪ੍ਰੈੱਸ ਕਰ ਰਹੇ ਸੀ ਕਿ ਸਾਡੀ ਗਲੀ ਦੀ ਇਕ ਬਜ਼ੁਰਗ ਔਰਤ, ਜਿਸ ਨੂੰ ਅਸੀਂ ਝਾਈ ਕਹਿੰਦੇ ਸੀ, ਆਈ। ਕਪੜੇ ਪ੍ਰੈੱਸ ਕਰਦੇ ਵੇਖਕੇ ਝੱਟ ਕਹਿਣ ਲੱਗੀ, "ਪ੍ਰਭਾ ਤੂੰ ਤਾਂ ਮੋਤੀ ਦਾਨ ਕੀਤੇ ਆ ਜਿਹੜਾ ਨਰਿੰਦਰ ਵਰਗਾ ਬੰਦਾ ਮਿਲਿਆ।" ਮੇਰੇ ਪਤੀ ਨੂੰ ਪਤਾ ਨਹੀ ਕੀ ਸੁੱਝੀ, ਹੱਸਦੇ ਹੋਏ ਫਟਾਫਟ ਬੋਲੇ, "ਝਾਈ ਮੈਂ ਕਿਹੜੀ ਗਊ ਹੱਤਿਆ ਕੀਤੀ ਸੀ ਜਿਹੜੀ ਮੈਨੂੰ ਇਹ ਮਿਲੀ ਆ।"

ਇਹ ਕਹਿਣ ਦੀ ਦੇਰ ਸੀ ਕਿ ਉਹ ਹੱਸਦੀ ਹੱਸਦੀ ਬਾਹਰ ਚਲੀ ਗਈ, ਸਾਡਾ ਵੀ ਹੱਸ ਹੱਸ ਕੇ ਬੁਰਾ ਹਾਲ ਸੀ। 😅😅