ਮਿੰਨੀ ਕਹਾਣੀ

ਰੀਝ ਨਾਲ ਬਣਾਈ ਘੀਆ ਤੋਰੀ ਦੀ ਸਬਜੀ ਦੀ ਬਾਟੀ, ਦਹੀਂ ਦਾ ਕੌਲ, ਅੰਬ ਦੇ ਅਚਾਰ ਦੀ ਫਾੜੀ ਅਤੇ ਹੱਥ ਨਾਲ ਭੰਨਿਆ ਗੰਢਾ ਥਾਲੀ ਵਿੱਚ ਰੱਖ, ਦੇਸੀ ਘਿਓ ਨਾਲ ਚੋਪੜੀਆਂ 6 ਰੋਟੀਆਂ ਅੱਧੀਆਂ ਅੱਧੀਆਂ ਕਰ ਥਾਲੀ ਬਾਪੂ ਅੱਗੇ ਰੱਖ, ਉਹ ਕਾਹਲੀ ਕਾਹਲੀ ਲੱਸੀ ਦੀ ਗੜਵੀ ਲਿਆਉਣ ਲਈ ਮੁੜੀ ਹੀ ਸੀ ਕਿ ਭਾਈਏ ਦੀ ਕੜਕਵੀਂ ਅਵਾਜ਼ ਸੁਣ ਠਠੰਬਰ ਗਈ। ਘੁੰਡ ਨੂੰ ਹੱਥ ਨਾਲ ਹੇਠਾਂ ਕਰਕੇ ਹੌਲੀ ਜਿਹੀ ਬੋਲੀ, "ਹਾਂਜੀ ਭਾਈਆ ਜੀ?"

"ਆਹ ਰੋਟੀਆਂ ਕਿੰਨੀਆਂ?"

"ਭਾਈਆ ਜੀ ਸਬਜੀ ਤੁਹਾਡੀ ਪਸੰਦ ਦੀ ਸੀ ਤਾਂ ਇੱਕ ਫੁਲਕਾ ਵੱਧ ਰੱਖਿਆ।"

"ਕੁੜੀਏ ਆਹ ਅੱਧੀ ਉੱਤੋਂ ਚੁੱਕ ਲਾ, ਤੁਸੀਂ ਭਾਈਏ ਨੂੰ ਡੈਣ ਸਮਝਿਆ?" 😃

ਰੋਟੀ ਖਾਣ ਤੋਂ ਬਾਅਦ ਚੂਲੀ ਦੀ ਪਿਚਕਾਰੀ ਮਾਰ, ਭਾਈਆ ਰੋਟੀਆਂ ਵਾਲੇ ਛਿੱਕੂ ਵੱਲ ਝਾਕ ਬੁੜਬੁੜ ਕਰ ਰਿਹਾ ਸੀ, "ਕਮਲੀ, ਕਿੱਡੀ ਛੇਤੀ ਅੱਧੀ ਰੋਟੀ ਚੁੱਕ ਕੇ ਲੈ ਗਈ, ਇੰਨਾ ਨਹੀਂ ਸਰਿਆ, ਬਈ ਕਹੇ ਕੋਈ ਨਹੀਂ ਭਾਈਆ ਜੀ ਅੱਜ ਡੈਣ ਈ ਬਣਜੋ।" 🤔😀

ਚੰਦਰ ਪ੍ਰਭਾ

22. 06. 2019