ਅੰਮ੍ਰਿਤਸਰ ਵਿੱਚ ਨਵਾਂ ਨਵਾਂ ਜ਼ੋਮੈਟੋ ਆਇਆ ਜਾਂ ਸਾਨੂੰ ਨਵਾਂ ਨਵਾਂ ਪਤਾ ਲੱਗਾ, ਬੱਚੇ ਕਦੇ ਕਦੇ ਆਰਡਰ ਕਰਕੇ ਖਾਣ ਨੂੰ ਕੁੱਝ ਨਾ ਕੁੱਝ ਮੰਗਾ ਲਿਆ ਕਰਦੇ ਸੀ।
ਇੱਕ ਦਿਨ ਅਸੀਂ ਸ਼ਹਿਰ ਵਿੱਚ ਹੀ ਕਿਧਰੇ ਜਾ ਰਹੇ ਸੀ। ਬੇਟਾ ਗੱਡੀ ਚਲਾਉਂਦੇ ਚਲਾਉਂਦੇ ਕਹਿੰਦਾ, "ਭੁੱਖ ਜਿਹੀ ਲੱਗੀ ਆ।"
ਅਸੀਂ ਬੱਸ ਸਟੈਂਡ ਤੋਂ ਐਲੀਵੇਟਰ ਰੋਡ ਤੇ ਜਾ ਰਹੇ ਸਾਂ ਕਿ ਇੱਕਦਮ ਮੇਰਾ ਧਿਆਨ ਬਾਈਕ ਤੇ ਜਾਂਦੇ ਇੱਕ ਮੁੰਡੇ ਵੱਲ ਗਿਆ ਜਿਸਨੇ ਪਿੱਛੇ ਜ਼ੋਮੈਟੋ ਵਾਲਾ ਬੈਗ ਪਾਇਆ ਸੀ। ਮੈਂ ਬੇਟੇ ਨੂੰ ਕਿਹਾ, "ਗੱਡੀ ਸਾਈਡ ਤੇ ਰੋਕੀਂ।" ਕਹਿੰਦਾ, "ਕੀ ਹੋਇਆ?" ਮੈਂ ਕਿਹਾ, "ਪਿੱਛੇ ਜ਼ੋਮੈਟੋ ਵਾਲਾ ਬਾਈਕ ਤੇ ਆਉਂਦਾ ਪਿਆ। ਉਹਨੂੰ ਪੁੱਛ ਲੈ ਉਹਦੇ ਕੋਲ ਕੁਝ ਹੈਗਾ ਤੇ।" ਸਾਰੇ ਹੱਸਣ ਲੱਗੇ। 😀😀 ਬਾਦ ਵਿੱਚ ਪਤਾ ਲੱਗਾ ਕਿ ਉਹ ਤਾਂ ਜਿਹੜਾ ਕੋਈ ਆਰਡਰ ਕਰਦਾ ਉਹਨੂੰ ਡਲਿਵਰ ਕਰਨ ਜਾਂਦੇ ਨੇ। 😀