ਅਕਸਰ ਵੇਖਿਆ ਹੋਣਾ ਕਿ ਜਦੋਂ ਕੋਈ ਆਦਮੀ ਸਾਈਕਲ, ਸਕੂਟਰ ਚਲਾਉਂਦਾ ਕਿਸੇ ਰਿਕਸ਼ਾ ਜਾਂ ਸਕੂਟਰ ਤੇ ਬੈਠੀ ਔਰਤ ਜਾਂ ਕੁੜੀ ਕੋਲੋਂ ਲੰਘਦਾ ਤਾਂ ਮੁੜ ਕੇ ਉਸ ਵੱਲ ਜ਼ਰੂਰ ਵੇਖਦਾ।

ਇੱਕ ਵਾਰ ਮੇਰੇ ਪਤੀ ਮੈਨੂੰ ਸਕੂਟਰ ਤੇ ਦਫਤਰ ਛੱਡਣ ਜਾ ਰਹੇ ਸੀ। ਅਸੀਂ ਇੱਕ ਰਿਕਸ਼ਾ ਦੇ ਕੋਲੋਂ ਲੰਘੇ ਜਿਸ ਉੱਤੇ ਇੱਕ ਔਰਤ ਬੈਠੀ ਸੀ। ਮੈਂ ਵੇਖਿਆ ਸਾਡੇ ਸਾਹਮਣੇ ਪਾਸਿਓਂ ਇੱਕ ਕਾਰ ਆ ਰਹੀ ਸੀ। ਇਸ ਤੋਂ ਪਹਿਲਾਂ ਕਿ ਮੇਰੇ ਪਤੀ ਮੁੜ ਕੇ ਰਿਕਸ਼ਾ ਵੱਲ ਵੇਖਦੇ ਮੇਰੇ ਮੂੰਹੋਂ ਇਕਦਮ ਨਿਕਲਿਆ, "ਤੁਸੀਂ ਸਾਹਮਣੇ ਵੇਖੋ ਉਹਦਾ ਹੁਲੀਆ ਮੈਂ ਦਸ ਦੇਂਦੀ ਹਾਂ।" 😀😀😀