ਇੱਕ ਵਾਰ ਮੈਂ ਆਪਣੇ ਬੇਟੇ ਦੀ ਦਵਾਈ ਲੈਣ ਲਈ ਇੱਕ ਹੋਮਿਓਪੈਥਿਕ ਡਾਕਟਰ ਕੋਲ ਗਈ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਸਾਹਿਬ ਨੇ ਪਰਚੀ ਤੇ ਦਵਾਈ ਲਿਖਦਿਆਂ ਹਦਾਇਤ ਕੀਤੀ, "ਇਹਦਾ ਖੂਨ ਘੱਟ ਏ ਆਹ ਦਵਾਈ ਸਾਹਮਣੇ ਕੈਮਿਸਟ ਕੋਲੋਂ ਲੈ ਲਓ ਤੇ ਰੁਟੀਨ ਦੀ ਡਾਈਟ ਨਾਲ ਇੰਨ੍ਹੂ ਹਰ ਰੋਜ਼ ਤਿੰਨ ਪਾ ਦੁੱਧ, ਅੱਧਾ ਕਿਲੋ ਦਹੀਂ, ਪਨੀਰ, ਸੇਬ, ਕੇਲਾ, ਅਨਾਰ, ਚੀਕੂ ਖਾਣ ਨੂੰ ਦਿਓ।" ਡਾਕਟਰ ਸਾਹਿਬ ਦੇ ਕਹਿਣ ਦੀ ਦੇਰ ਸੀ ਕਿ ਮੇਰਾ ਬੇਟਾ ਜੋ ਕਿ 9 ਕੁ ਸਾਲ ਦਾ ਸੀ ਝੱਟ ਬੋਲਿਆ, "ਅੰਕਲ ਜੇ ਇੰਨਾਂ ਕੁੱਝ ਖਾਣਾ ਤੇ ਤੁਹਾਡੀ ਦਵਾਈ ਨੇ ਕੀ ਕਰਨਾ?" ਉਹਦੀ ਗੱਲ ਸੁਣ ਕੇ ਸਾਰੇ ਮਰੀਜ਼ ਤੇ ਡਾਕਟਰ ਸਾਹਿਬ ਹੱਸਣ ਲੱਗ ਪਏ।