ਆਸਟ੍ਰੇਲੀਆ ਤੋਂ ਅੰਮ੍ਰਿਤਸਰ ਆਉਣ ਵਾਸਤੇ ਅਸੀਂ ਸਿਡਨੀ ਹਵਾਈ ਅੱਡੇ ਤੇ ਪਹੁੰਚ, ਚੈਕਿੰਗ ਵਾਸਤੇ ਲਾਈਨ ਵਿੱਚ ਲੱਗੇ ਹੋਏ ਸੀ। ਚੈਕਿੰਗ ਕਰ ਰਹੇ ਕਰਮਚਾਰੀ ਨੇ ਮੈਨੂੰ ਅੰਗਰੇਜ਼ੀ ਵਿੱਚ ਸਵਾਲ ਪੁੱਛਿਆ। ਮੈਂ ਬੜੇ ਕੌਨਫੀਡੈਂਟ ਨਾਲ ਹਾਂ ਵਿੱਚ ਸਿਰ ਹਿਲਾਇਆ ਅਤੇ ਉਹਦੇ ਕਹਿਣ ਤੇ ਪਰਸ ਵਿਚੋਂ ਹੋਮਿਓਪੈਥਿਕ ਦੀ ਲਿਕੁਅਡ ਦਵਾਈ ਵਾਲੀ ਸ਼ੀਸ਼ੀ ਕੱਢ ਕੇ ਉਹਦੇ ਹੱਥ ਵਿੱਚ ਫੜਾਈ। ਉਹਨੇ ਸ਼ੀਸ਼ੀ ਪੁੱਠੀ ਸਿੱਧੀ ਕਰਕੇ ਵੇਖ ਮੈਨੂੰ ਵਾਪਸ ਕਰ ਦਿੱਤੀ ਤੇ ਨਾਲ ਹੀ ਮੈਨੂੰ ਜਾਣ ਵਾਸਤੇ ਕਿਹਾ।

ਮੈਨੂੰ ਬਾਅਦ ਵਿਚ ਉਹਦਾ ਸਵਾਲ ਸਮਝ ਆਇਆ। ਅਸਲ ਵਿਚ ਉਹਦਾ ਸਵਾਲ ਸੀ, "Do you have liquor?" ਮੈਂ ਸਮਝਿਆ ਉਹਨੇ ਪੁੱਛਿਆ, "Do you have liquid?" 😃😃

ਦੋਵੇਂ ਆਪਣੀ ਆਪਣੀ ਜਗ੍ਹਾ ਸਹੀ ਸਾਂ। 🫡😃