ਗਰਮੀ ਦਾ ਮੌਸਮ ਸੀ। ਛੁੱਟੀ ਤੋਂ ਬਾਅਦ ਕਿਸੇ ਰਿਸ਼ਤੇਦਾਰ ਵੱਲ ਜਾਣਾ ਸੀ, ਸੋਚਿਆ ਬੱਚਿਆਂ ਲਈ ਆਈਸ ਕਰੀਮ ਲੈ ਚੱਲੀਏ। ਕਸ਼ਮੀਰ ਐਵੀਨਿਊ ਵਿੱਚੋਂ ਲੰਘਦਿਆਂ ਇੱਕ ਆਈਸ ਕਰੀਮ ਦੀ ਰੇਹੜੀ ਕੋਲ ਗੱਡੀ ਖਲ੍ਹਾਰ ਮੈਂ ਆਈਸ ਕਰੀਮ ਵਾਲੇ ਨੂੰ ਕਿਹਾ, "ਦੋ ਸਕਾਚ ਬਰਾਈਟ ਦੇਣਾ।" ਉਹਨੇ ਸਾਹਮਣੇ ਮਨਿਆਰੀ ਦੀ ਦੁਕਾਨ ਵੱਲ ਹੱਥ ਕਰਕੇ ਕਿਹਾ, "ਉਦਰ ਸੇ ਮਿਲੇਗਾ, ਮੇਰੇ ਪਾਸ ਆਈਸ ਕਰੀਮ ਹੈ।" ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਫਟਾਫਟ ਕਿਹਾ, "ਚਲੋ ਠੀਕ ਹੈ, ਫਿਰ ਦੋ ਬਟਰ ਸਕੌਚ ਦੇ ਦੋ।" ਦਰਅਸਲ ਬਰਤਨ ਸਾਫ ਕਰਨ ਲਈ ਜੁਰਾਬ ਦੀ ਜਗ੍ਹਾ ਨਵੇਂ ਨਵੇਂ ਚੱਲੇ ਸਕਾਚ ਬਰਾਈਟ ਦਾ ਚਾਅ ਵੀ ਹਾਲੇ ਨਵਾਂ ਹੀ ਸੀ। 🤣😀😀😀😀😀😀😀😀😀😀😀😀