ਥੋੜੇ ਦਿਨਾਂ ਦੀ ਗੱਲ ਆ, ਕਿਸੇ ਰਿਸ਼ਤੇਦਾਰ ਵੱਲੋਂ ਆ ਰਹੇ ਸਾਂ ਕਿ ਰਸਤੇ ਵਿੱਚ ਇੱਕ ਗੱਡੀ ਨੇ ਸਾਡੀ ਗੱਡੀ ਨੂੰ ਓਵਰਟੇਕ ਕੀਤਾ। ਆਦਤ ਮੁਤਾਬਕ ਉਹਦਾ ਨੰਬਰ ਪੜ੍ਹਿਆ ਤਾਂ ਨੰਬਰ ਕੁਝ ਜਾਣਿਆ ਪਛਾਣਿਆ ਲੱਗਾ। ਕਾਫੀ ਦੇਰ ਸੋਚਿਆ ਪਰ ਕੁਝ ਯਾਦ ਨਾ ਆਇਆ। ਇੰਨੇ ਨੂੰ ਇੱਕ ਹੋਰ ਗੱਡੀ ਆਈ, ਉਹਦਾ ਨੰਬਰ ਵੀ ਜਾਣਿਆ ਪਛਾਣਿਆ ਲੱਗਾ ਪਰ ਯਾਦ ਨਾ ਆਵੇ। ਸੋਚਿਆ ਕਿ ਦੋਵੇਂ ਗੱਡੀਆਂ ਵਿੱਚ ਕੋਈ ਜਾਣਕਾਰ ਹੀ ਲੱਗਦੇ। ਦਿਮਾਗ ਤੇ ਕਾਫੀ ਬੋਝ ਪਾਇਆ ਪਰ ਗੱਲ ਨਾ ਬਣੀ।
ਘਰ ਆ ਕੇ ਰੋਟੀ ਪਾਣੀ ਖਾ ਪੀ ਕੇ ਸਾਰੇ ਸੌਂ ਗਏ ਪਰ ਮੇਰੇ ਦਿਮਾਗ ਵਿੱਚ ਉਹ ਦੋਵੇਂ ਗੱਡੀਆਂ ਘੁੰਮੀ ਜਾਣ।
ਅੱਧੀ ਕੁ ਰਾਤ ਮੈਨੂੰ ਯਾਦ ਆਇਆ, ਉਹੋ ਇਹ ਤਾਂ 2008 ਤੇ ਉਸ ਤੋਂ ਬਾਅਦ ਸਰਕਾਰ ਵੱਲੋਂ ਭਰਤੀ ਕੀਤੇ ਗਏ ਅਧਿਆਪਕਾਂ ਦੀ ਗਿਣਤੀ ਸੀ। ਗੱਡੀਆਂ ਦੇ ਨੰਬਰ ਸੀ:
7654
3442
😄😄😄😄😄😄