50 ਸਾਲ ਤੋਂ ਵੱਧ ਪੁਰਾਣੀ ਗੱਲ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਅਸੀਂ ਆਪਣੇ ਨਾਨਕੇ ਪਿੰਡ ਮਾੜੀ ਕੰਬੋ ਕੇ ਜਾਂਦੇ ਹੁੰਦੇ ਸੀ।
ਮੇਰੇ ਮਾਮਾ ਜੀ ਤੇ ਮਾਸੀ ਇੱਕੋ ਸਕੂਲ ਵਿੱਚ ਪੜ੍ਹਦੇ ਸੀ। ਕੋਈ ਗੱਲ ਹੋਈ ਤੇ ਮੇਰੀ ਨਾਨੀ ਨੇ ਮੇਰੀ ਮਾਸੀ ਨੂੰ ਕਿਹਾ, "ਮੇਰੀ ਕਿਸ਼ਨਾ (ਮਾਸੀ ਦਾ ਨਾਮ) ਤਾਂ ਬਾਹਲੀ ਸਧਾਰਣ ਹੈ।" ਮਾਸੀ ਬੜੀ ਖੁਸ਼ ਹੋਈ। ਅਗਲੇ ਦਿਨ ਹੱਥ ਵਿੱਚ ਕਿਤਾਬ ਲਹਿਰਾਉਂਦੀ ਹੋਈ ਸਕੂਲ ਵਿੱਚ ਖੁਸ਼ੀ ਨਾਲ ਭੱਜੀ ਫਿਰੇ ਤੇ ਉੱਚੀ ਉੱਚੀ ਹੇਕ ਲਾ ਕੇ ਕਹੇ, "ਨੀ ਕੁੜੀਓ ਮੈਂ ਸਧਾਰਨ ਜੇ, ਵੇ ਮੁੰਡਿਓ ਮੈਂ ਸਧਾਰਨ ਜੇ।" ਉਦੋਂ ਬੱਚੇ ਭੋਲੇ ਸੀ ਤੇ ਮਾਸੀ ਆਪਣੇ ਆਪ ਨੂੰ ਸਾਇੰਸ ਸਮਝ ਬੈਠੀ ਸੀ। ਸਾਇੰਸ ਵਿਸ਼ੇ ਨੂੰ ਸਕੂਲ ਵਿੱਚ ਉਦੋਂ ਸਧਾਰਣ ਕਹਿੰਦੇ ਸੀ। 😀😀