1980 ਦੀ ਗੱਲ ਆ, ਮੈਂ ਡੀ ਪੀ ਆਈ ਦਫਤਰ ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ।

ਦਫਤਰ ਦੇ ਮੇਨ ਦਰਵਾਜ਼ੇ ਤੇ ਇੱਕ ਸੇਵਾਦਾਰ ਰਜਿਸਟਰ ਲੈ ਕੇ ਬੈਠਾ ਹੁੰਦਾ ਸੀ, ਜਿਸ ਵਿੱਚ ਬਾਹਰੋਂ ਆਉਣ ਵਾਲਿਆਂ ਦੇ ਨਾਮ ਅਤੇ ਸਮਾਂ ਦਰਜ ਹੁੰਦਾ ਸੀ। ਦੁਪਹਿਰ ਤੋਂ ਪਹਿਲਾਂ ਦਫਤਰ ਵਿੱਚ ਕੰਮ ਕਰਦੇ ਕਰਮਚਾਰੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਦਫਤਰ ਅੰਦਰ ਜਾਣ ਦੀ ਮਨਾਹੀ ਸੀ।

ਇੱਕ ਵਾਰ ਮੇਰਾ ਦਿਓਰ ਭਿੱਖੀਵਿੰਡ ਤੋਂ ਚੰਡੀਗੜ੍ਹ ਆਇਆ ਤੇ ਉਹ ਮੈਨੂੰ ਮਿਲਣ ਮੇਰੇ ਦਫਤਰ ਆ ਗਏ। ਹੇਠਾਂ ਗੇਟ ਤੇ ਬੈਠੇ ਸੇਵਾਦਾਰ ਨੇ ਕਿਹਾ ਕਿ ਤੁਸੀਂ ਦੁਪਹਿਰ ਤੋਂ ਪਹਿਲਾਂ ਅੰਦਰ ਨਹੀਂ ਜਾ ਸਕਦੇ। ਡੇੜ੍ਹ ਘੰਟੇ ਬਾਅਦ ਆਇਓ। ਇਹ ਸੁਣ ਕੇ ਮੇਰੇ ਦਿਓਰ ਨੇ ਥੋੜਾ ਤਲਖ਼ੀ ਨਾਲ ਕਿਹਾ, "I am defeated MLA" 🤔😀 ਉਹ ਸੇਵਾਦਾਰ ਐੱਮ ਐਲ ਏ ਹੀ ਸੁਣ ਕੇ ਖੜ੍ਹਾ ਹੋ ਕੇ ਹੱਥ ਜੋੜ ਕੇ ਕਹਿੰਦਾ, "ਜਾਓ ਜੀ।"

ਦਰਅਸਲ ਉਹ ਤਾਜ਼ਾ ਤਾਜ਼ਾ MLA ਦੀ ਇਲੈਕਸ਼ਨ ਹਾਰੇ ਸੀ।