ਬੜੀ ਪੁਰਾਣੀ ਗੱਲ ਆ, ਸਤਵੀਂ ਜਮਾਤ ਦੇ ਬੱਚੇ ਸਰਕਾਰੀ ਸਕੂਲ ਦੀ ਖੁੱਲ੍ਹੀ ਜਗ੍ਹਾ ਵਿੱਚ ਤੱਪੜਾਂ ਉੱਤੇ ਬੈਠੇ ਪੜ੍ਹ ਰਹੇ ਸੀ। ਉਦੋਂ ਅਧਿਆਪਕਾਂ ਕੋਲੋਂ ਗੈਰ ਸਰਕਾਰੀ ਕੰਮ ਨਹੀਂ ਸੀ ਲਏ ਜਾਂਦੇ। ਇਸ ਕਰਕੇ ਬੱਚਿਆਂ ਨੂੰ ਪੜ੍ਹਾਉਣ ਦਾ ਬਥੇਰਾ ਟਾਈਮ ਮਿਲ ਜਾਂਦਾ ਸੀ। ਬੱਚੇ ਆਪਣਾ ਆਪਣਾ ਕੰਮ ਨਬੇੜ ਬਸਤੇ ਗਲੇ ਵਿੱਚ ਪਾ ਸਾਰੀ ਛੁੱਟੀ ਦੀ ਉਡੀਕ ਵਿੱਚ ਸੀ। ਜਮਾਤ ਵਿੱਚ ਬੜੀ ਸ਼ਾਂਤੀ ਸੀ।
ਅਚਾਨਕ ਪਿੱਛੇ ਬੈਠੇ ਮੁੰਡੇ ਨੇ ਜੋਰ ਜੋਰ ਦੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, "ਬੀਰੋ. . . . . ਬੀਰੋ. . . . . ਉਹ. . . . ਉਹ. . . . . . ਉਹ ਵੇਖੀਂ. . . . . . ਵੇਖੀਂ ਬੀਰੋ ਕੀ. . . . . . ।" ਅਧਿਆਪਕ ਸਮੇਤ ਸਾਰੇ ਬੱਚੇ ਪਿੱਛੇ ਵੇਖਣ ਲੱਗੇ। ਜਿੰਦੇ ਦੇ ਹੱਥ ਵਿਚ ਤੀਲ੍ਹਾ ਸੀ ਅਤੇ ਉਹ ਪਿੱਛੇ ਬੈਠਾ ਬੜੇ ਚਿਰ ਤੋਂ ਨਾਲੀ ਵਿਚੋਂ ਨਿਕਲੀ ਸੁੰਡੀ ਨੂੰ ਤੀਲ੍ਹੇ ਤੇ ਚੜ੍ਹਾ ਰਿਹਾ ਸੀ। ਜਦੋਂ ਸੁੰਡੀ ਤੀਲੇ ਤੇ ਚੜ੍ਹ ਗਈ ਤਾਂ ਉਹਨੂੰ ਲੱਗਾ ਕਿ ਕਿਤੇ ਡਿੱਗ ਹੀ ਨਾ ਜਾਵੇ, ਉਹ ਆਪਣੀ ਕਾਮਯਾਬੀ ਕਿਸੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਉਹਨੂੰ ਕੁੱਝ ਨਾ ਸੁਝਿਆ ਤਾਂ ਉਹਨੇ ਸਾਹਮਣੇ ਬੈਠੀ ਬੀਰੋ ਨੂੰ ਗਵਾਹ ਬਣਾਉਣ ਲਈ ਰੌਲਾ ਪਾਇਆ ਸੀ। 😃😃😃😃
53 ਸਾਲ ਪੁਰਾਣੀ ਮੇਰੀ ਨਨਾਣ ਦੀ ਜਬਾਨੀ ਸੱਚੀ ਘਟਨਾ।
Live video without fone.