ਬਿਜਲੀ ਮਹਿਕਮੇ ਦੇ 3-4 ਕਰਮਚਾਰੀ ਪੌਸ਼ ਏਰੀਏ ਦੀ ਕਿਸੇ ਕੋਠੀ ਦੀ ਖਰਾਬ ਹੋਈ ਲਾਈਟ ਠੀਕ ਕਰਨ ਗਏ। ਕੋਠੀ ਦਾ ਗੇਟ ਖੁੱਲ੍ਹਾ ਹੋਣ ਕਰਕੇ ਸਾਰੇ ਰਵਾਂ ਰਵੀਂ ਕੋਠੀ ਅੰਦਰ ਦਾਖਲ ਹੋ ਗਏ। ਅਚਾਨਕ ਅੰਦਰੋਂ ਕੁੱਤਾ ਭੌਂਕਦਾ ਹੋਇਆ ਉਹਨਾਂ ਨੂੰ ਆ ਪਿਆ। ਉਹਨਾਂ ਸਾਰਿਆਂ ਭੱਜ ਕੇ ਜਾਨ ਬਚਾਈ।
ਕੁੱਤੇ ਦੀ ਆਵਾਜ਼ ਸੁਣ ਕੇ ਕੋਠੀ ਦਾ ਮਾਲਕ ਬਾਹਰ ਆ ਗਿਆ। ਕਰਮਚਾਰੀਆਂ ਵਿਚੋਂ ਇਕ ਕਹਿੰਦਾ, "ਸਰਦਾਰ ਜੀ ਕੁੱਤੇ ਨੂੰ ਬੰਨ੍ਹ ਕੇ ਰੱਖਿਆ ਕਰੋ। ਅੱਜ ਤਾਂ ਚਲੋ ਬੰਦਿਆਂ ਨੂੰ ਪਿਆ, ਕੱਲ ਨੂੰ ਜੇ ਕਿਤੇ ਸਾਡੇ ਸਾਹਿਬ ਨੂੰ ਪੈ ਗਿਆ ਤੇ ਫੇਰ?" 😀😀
ਪ੍ਰਭਾ