ਸਾਡੀ ਕੰਮ ਵਾਲੀ ਅੰਮ੍ਰਿਤਸਰ ਤੋਂ ਬਾਹਰ ਸ਼ਿਫਟ ਹੋ ਗਈ। 20-22 ਦਿਨ ਨਵੀਂ ਕੰਮ ਵਾਲੀ ਨਾ ਮਿਲੀ। ਅਸੀਂ ਆਪ ਹੀ ਰਲ ਮਿਲ ਕੇ ਗੁਜਾਰਾ ਕਰਦੇ ਰਹੇ।
ਆਖਿਰ ਇੱਕ ਕੰਮ ਵਾਲੀ ਆਈ। ਬਾਥਰੂਮ ਵਿੱਚ ਗਈ, ਕਹਿੰਦੀ, "ਅੱਛਾ, ਗੀਜ਼ਰ ਲੱਗਾ, ਠੀਕ ਆ, ਮੈਂ ਕੱਲ ਤੋਂ ਆ ਜਾਊਂ।"
ਅਗਲੇ ਦਿਨ ਆਈ, ਸਫਾਈ ਕਰਦੀ ਕਰਦੀ ਕਹਿੰਦੀ, "ਅੰਟੀ ਪੋਚੇ ਨਵੇਂ ਲਿਆ ਦਓ, ਇਹ ਤਾਂ ਘਸੇ ਹੋਏ ਆ। ਡੀ. ਮਾਰਟ ਤੋਂ 20-20 ਰੁਪਏ ਦੇ ਬੜੇ ਵਧੀਆ ਮਿਲਦੇ।" ਮੈਂ ਕਿਹਾ ਠੀਕ ਆ ਕੱਲ ਲੈ ਆਵਾਂਗੇ।
ਡੀ ਮਾਰਟ ਸਾਡੇ ਘਰ ਤੋਂ ਤਕਰੀਬਨ 10-11 ਕਿਲੋਮੀਟਰ ਦੂਰ ਆ ਪਰ ਸ਼ੁਕਰ ਕੀਤਾ ਕਿ ਕੰਮ ਵਾਲੀ ਤਾਂ ਮਿਲੀ, ਇਸ ਕਰਕੇ ਖੁਸ਼ੀ ਖੁਸ਼ੀ ਅਸੀਂ 10-11 ਕਿਲੋਮੀਟਰ ਗੱਡੀ ਚਲਾ ਕੇ ਡੀ ਮਾਰਟ ਗਏ ਤੇ 10 ਪੋਚੇ ਲਏ, ਨਾਲ ਘਰ ਦਾ ਹੋਰ ਸਮਾਨ ਵੀ ਲੈ ਲਿਆ। 5400/- ਰੁਪਏ ਦਾ ਬਿਲ ਬਣਿਆ। ਬੇਟਾ ਪੇਮੈਂਟ ਕਰਕੇ ਬਾਹਰ ਆਇਆ ਤੇ ਕਹਿੰਦਾ, "ਡੀ ਮਾਰਟ ਤੇ ਪੋਚੇ ਬਹੁਤ ਮਹਿੰਗੇ।" ਮੈਂ ਕਿਹਾ, "ਨਹੀਂ ਠੀਕ ਨੇ।" ਕਹਿੰਦਾ, "ਕੀ ਠੀਕ ਆ, 540/- ਦਾ ਇੱਕ ਪੋਚਾ ਪਿਆ।" 😀😀 "ਉਹ ਭਾਵੇਂ ਕੱਲ ਆਵੇ ਹੀ ਨਾ।"
ਅਗਲੇ ਦਿਨ ਮੈਂ ਦੋ ਪੋਚੇ ਬਾਲਟੀ ਉੱਤੇ ਰੱਖ ਦਿੱਤੇ ਤੇ ਉਹਦੀ ਉਡੀਕ ਕਰਨ ਲੱਗੀ। 9 ਵੱਜ ਗਏ, ਉਹ ਆਈ ਨਾ। ਮੈਂ ਫੋਨ ਕੀਤਾ, ਕਹਿੰਦੀ, "ਅੰਟੀ, ਸ਼ਾਮ ਨੂੰ ਆਊਂਗੀ।" ਸ਼ਾਮੀਂ ਫੋਨ ਕੀਤਾ, ਕਹਿੰਦੀ, "ਸਵੇਰੇ ਆਊਂਗੀ।" ਫਿਰ ਅਗਲੇ ਦਿਨ ਫੋਨ ਕੀਤਾ, ਕਹਿੰਦੀ, "ਅੰਟੀ ਮੈਨੂੰ ਟਾਈਮ ਨਹੀਂ ਸੈੱਟ ਬਹਿੰਦਾ, ਮੈਂ ਤਿੰਨ ਦਿਨ ਕੰਮ ਕੀਤਾ, ਜਿੰਨੇ ਪੈਸੇ ਬਣਦੇ ਮੇਰੇ ਦੇ ਦਿਓ।"
ਦਿਲ ਤਾਂ ਕੀਤਾ ਕਿ ਉਹਨੂੰ ਕਹਿ ਦਿਆਂ ਕਿ 5400/- ਵਿੱਚੋਂ 180/- ਕੱਟ ਕੇ 5220/- ਸਗੋਂ ਮੈਨੂੰ ਦੇ ਜਾ। 😀😀😀😀
ਅਗਲੇ ਦਿਨ ਆ ਕੇ ਉਹ ਆ ਕੇ ਪੈਸੇ ਲੈ ਗਈ। 🙏🏼