ਸ਼ਾਮ ਦੇ 5. 15 ਦਾ ਟਾਈਮ ਸੀ। ਦਫਤਰ ਬੰਦ ਹੋ ਚੁੱਕਾ ਸੀ। ਮੈਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹਨਾਂ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਕੋਈ ਕੰਮ ਪੈ ਗਿਆ ਹੈ, ਇਸ ਕਰਕੇ ਉਨ੍ਹਾਂ ਮੈਨੂੰ ਰਿਕਸ਼ਾ ਕਰਕੇ ਘਰ ਜਾਣ ਲਈ ਕਿਹਾ। ਦਫਤਰ ਤੋਂ ਬਾਹਰ ਨਿਕਲਦਿਆਂ ਹੀ ਮੈਨੂੰ ਰਿਕਸ਼ਾ ਮਿਲ ਗਿਆ। ਸਰਦੀਆਂ ਦੇ ਦਿਨ ਹੋਣ ਕਰਕੇ ਥੋੜ੍ਹਾ ਹਨੇਰਾ ਹੋ ਗਿਆ ਸੀ। ਰਿਕਸ਼ਾ ਵਾਲਾ ਬਹੁਤ ਤੇਜ਼ ਸਪੀਡ ਨਾਲ ਰਿਕਸ਼ਾ ਚਲਾ ਰਿਹਾ ਸੀ। ਦੋ ਕੁ ਵਾਰ ਮੈਂ ਉਸ ਨੂੰ ਹੌਲੀ ਚਲਾਉਣ ਲਈ ਕਿਹਾ ਪਰ ਉਸ ਤੇ ਕੋਈ ਅਸਰ ਨਾ ਹੋਇਆ। ਮੈਂ ਦੋਵਾਂ ਹੱਥਾਂ ਨਾਲ ਰਿਕਸ਼ਾ ਨੂੰ ਫੜੀ ਬੈਠੀ ਸੋਚ ਰਹੀ ਸੀ ਕਿ ਅੱਜ ਸਹੀ ਸਲਾਮਤ ਘਰ ਪਹੁੰਚ ਜਾਵਾਂ ਬਸ।
ਲੋਹਗੜ੍ਹ ਵਾਲੇ ਪੁਲ ਦੀ ਉਤਰਾਈ ਹੋਣ ਕਰਕੇ ਉਸਦੀ ਸਪੀਡ ਹੋਰ ਤੇਜ਼ ਹੋ ਗਈ। ਮੈਂ ਡਰਦੇ ਡਰਦੇ ਹੌਲੀ ਜਿਹੀ ਕਿਹਾ, "ਭਰਾ ਥੋੜਾ ਹੌਲੀ ਚਲਾ।" ਕਿਲ੍ਹੇ ਵਾਲੀ ਸੜਕ ਵੱਲ ਨੂੰ ਮੁੜਦਿਆਂ ਉਹਨੂੰ ਪਤਾ ਨਹੀਂ ਕੀ ਹੋਇਆ, ਰਿਕਸ਼ਾ ਤੋਂ ਉਤੱਰ ਕੇ ਮੇਰੇ ਵੱਲ ਮੂੰਹ ਕਰਕੇ ਬੜੇ ਗੁੱਸੇ ਨਾਲ ਕਹਿਣ ਲੱਗਾ, "ਆ ਬੀਬੀ ਤੂੰ ਚਲਾ ਲਾ।" 🤔😄😄 ਮੇਰੇ ਮੂੰਹੋਂ ਝਟਪਟ ਨਿਕਲਿਆ, "ਨਹੀਂ ਨਹੀਂ ਕੋਈ ਨਹੀਂ ਚੱਲੋ।" ਉਹਨੇ ਫਿਰ ਵੀ ਉਸੇ ਸਪੀਡ ਨਾਲ ਮੈਨੂੰ ਘਰ ਪਹੁੰਚਾਇਆ। 😊😊😊😊