ਕਾਫੀ ਪੁਰਾਣੀ ਗੱਲ ਆ, ਸਾਡੇ ਦਫਤਰ ਦੇ ਸਾਹਮਣੇ ਸੜਕ ਤੇ ਕਾਫੀ ਆਵਾਜਾਈ ਸੀ। ਅਜਨਾਲੇ ਵਾਲੇ ਪਾਸਿਓਂ ਪਤੀ ਪਤਨੀ ਸਕੂਟਰ ਤੇ ਆ ਰਹੇ ਸੀ। ਅਚਾਨਕ ਸਕੂਟਰ ਦੀ ਬਰੇਕ ਲੱਗੀ ਤੇ ਪਿੱਛੇ ਬੈਠੀ ਔਰਤ ਸੜਕ ਤੇ ਡਿੱਗ ਗਈ। ਸਕੂਟਰ ਵਾਲੇ ਨੂੰ ਪਤਾ ਹੀ ਨਾ ਲੱਗਾ। ਔਰਤ ਨੂੰ ਤਾਂ ਲੋਕਾਂ ਨੇ ਬਚਾ ਲਿਆ। ਇਕ ਬੰਦੇ ਨੂੰ ਸਕੂਟਰ ਵਾਲੇ ਦੇ ਮਗਰ ਭਜਾਇਆ।
ਭੀੜ ਹੋਣ ਕਰਕੇ ਉਹ ਹਾਲੇ ਕਚਿਹਰੀ ਚੌਂਕ ਵਿਚ ਹੀ ਪਹੁੰਚਿਆ ਸੀ। ਗਏ ਬੰਦੇ ਨੇ ਅੱਗਲਵਾਂਡੀ ਹੋ ਕੇ ਮਜਾਕੀਆ ਲਹਿਜੇ ਵਿੱਚ ਕਿਹਾ, "ਭਾਜੀ ਤੁਹਾਡਾ ਸਮਾਨ ਪਿੱਛੇ ਡਿੱਗ ਪਿਆ।"
"ਕਿਹੜਾ ਸਮਾਨ ਓਏ? ਅਸੀਂ ਕੋਈ ਸਮਾਨ ਸਮੂਨ ਨਹੀਂ ਲਿਆਂਦਾ।" ਪਿੱਛੇ ਮੂੰਹ ਕਰਕੇ, "ਕਿਉਂ ਬੀ ਹੈਗਾ ਸੀ?" 🤔🤔
ਪਿੱਛੇ ਕੋਈ ਹੁੰਦਾ ਤੇ ਬੋਲਦਾ। ਕਾਹਲੀ ਕਾਹਲੀ ਸਕੂਟਰ ਮੋੜ ਕੇ ਕਹਿੰਦਾ, "ਆਇਓ ਭਾਜੀ ਦਸਿਓ ਕਿੱਥੇ ਕੁ #ਡਿੱਗਾ?" 😆😆😆
Oh #ਡਿੱਗਾ #ਨਹੀਂ #ਡਿੱਗੀ 😆
ਪ੍ਰਭਾ