ਸਰ ਕਿਵੇਂ ਚਲ ਰਿਹਾ ਸਕੂਲ?

ਬਹੁਤ ਵਧੀਆ।

ਕੀ ਚੱਲ ਰਿਹਾ ਅੱਜ ਕੱਲ੍ਹ?

ਅੱਜ ਕੱਲ੍ਹ ਬਸ ਆਹੀ ਉਦਘਾਟਨਾਂ ਉਦਘੂਟਨਾਂ ਦਾ ਜੋਰ ਆ।

ਨਹੀਂ ਮੈਂ ਤਾਂ ਪੁੱਛ ਰਿਹਾ ਸੀ ਕਿ. . .

(ਗੱਲ ਟੋਕ ਕੇ) ਉਹੀ ਤਾਂ ਦੱਸਣ ਲੱਗਾਂ। ਸੁਣ ਤਾਂ ਸਹੀ, ਉਹ ਜਿਹੜੇ ਤੇਰੇ ਇੱਥੇ ਹੁੰਦਿਆਂ ਬਾਥਰੂਮ ਬਣਵਾਏ ਸੀ ਉਹਨਾਂ ਦੀ ਮੁਰੰਮਤ ਕਰਵਾਈ।

ਮੁਰੰਮਤ? ਉਹ ਤਾਂ ਹਾਲੇ ਚੰਗੇ ਭਲੇ ਸੀ, ਜਦੋਂ ਮੈਂ ਪਿਛਲੇ ਮਹੀਨੇ ਆਇਆ ਸੀ ਤਾਂ ਵੇਖੇ ਸੀ ਮੈਂ।

ਉਹੋ ਹੈਗੇ ਤਾਂ ਠੀਕ ਸੀ ਪਰ ਉਤੋਂ ਹੁਕਮ ਸੀ ਕਿ ਮੰਤਰੀ ਨੇ ਉਦਘਾਟਨ ਕਰਨ ਆਉਣਾ। ਬਾਥਰੂਮ ਤਾਂ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਬਣੇ ਸੀ, ਉਹਨਾਂ ਦਾ ਉਦਘਾਟਨ ਕਰਾ ਨਹੀਂ ਸਕਦੇ ਸੀ। ਹੁਕਮ ਮੁਤਾਬਕ ਫਿਰ ਮੁਰੰਮਤ ਦਾ ਹੀ ਉਦਘਾਟਨ ਕਰ ਗਏ।

ਕਿੰਨਾ ਕੁ ਖਰਚਾ ਆਇਆ ਮੁਰੰਮਤ ਤੇ?

ਮੁਰੰਮਤ ਤੇ ਤਾਂ ਕੋਈ ਖਰਚਾ ਨਹੀਂ ਹੋਇਆ, ਬੱਸ ਮੰਤਰੀ ਦੀ ਆਓ ਭਗਤ, ਖਾਣ ਪੀਣ, ਸਾਫ ਸਫਾਈ, ਸਜਾਵਟ ਤੇ ਹੋਰ ਨਿੱਕ ਛੁੱਕ ਤੇ ਤੇਈ ਕੁ ਹਜਾਰ ਲੱਗ ਗਿਆ। 🤔🤔🤔