ਰਾਤ ਦੀ ਰੋਟੀ ਇਕੱਠੇ ਬੈਠ ਕੇ ਖਾਣ ਦੀ ਆਦਤ ਹੈ। ਇਸ ਕਰਕੇ ਸਭ ਨੂੰ ਪਹਿਲਾਂ ਹੀ ਪੁੱਛ ਲਈਦਾ ਕਿ ਕਿੰਨੇ ਫੁਲਕੇ ਖਾਣੇ। ਮਾੜੀ ਮੋਟੀ ਵਾਧ ਘਾਟ ਸ਼ੇਅਰ ਵੀ ਕਰ ਲਈਦੀ।
ਫੁਲਕੇ ਪਕਾਉਣ ਦੀ ਡਿਊਟੀ ਬਦਲ ਗਈ। ਰੋਜ਼ ਦੀ ਤਰ੍ਹਾਂ ਸਭ ਨੂੰ ਫੁਲਕੇ ਪੁੱਛੇ ਗਏ। ਖਾਣ ਲੱਗੇ ਤਾਂ ਇੱਕ ਦਮ ਅਵਾਜ਼ ਆਈ, "ਧੋਖਾ ਹੋ ਗਿਆ ਅੱਜ। ਮੈਂ ਤਾਂ ਪਹਿਲੇ ਹਿਸਾਬ ਨਾਲ 3 ਫੁਲਕੇ ਕਹੇ, ਇਹ ਤਾਂ ਤਿੰਨ ਇੱਕ ਦੇ ਬਰਾਬਰ ਨੇ।" 😄
ਸਭ ਨੇ ਚੁੱਪ ਰਹਿ ਕੇ ਹਾਮੀ ਭਰੀ। ਅਗਲੇ ਦਿਨ ਫਿਰ ਫੁਲਕੇ ਪੁੱਛਣ ਦਾ ਸਿਲਸਿਲਾ ਚੱਲਿਆ, ਸਭ ਨੇ ਕੱਲ ਦੇ ਫੁਲਕਿਆਂ ਦੇ ਸਾਈਜ਼ ਦੇ ਹਿਸਾਬ ਨਾਲ ਆਪਣੇ ਆਪਣੇ ਫੁਲਕੇ ਦੱਸੇ।
ਖਾਣ ਲੱਗੇ ਤਾਂ ਫੁਲਕਿਆਂ ਦਾ ਸਾਈਜ਼ ਕੱਲ ਨਾਲੋਂ ਡਬਲ ਸੀ। ਬਚੇ ਫੁਲਕੇ ਗਾਂ ਨੂੰ ਪਾ ਦਿੱਤੇ। 😄
ਬੈਠੇ ਬੈਠੇ ਉਹਨੂੰ ਫੁਲਕਿਆਂ ਦੇ ਸਾਈਜ਼ ਦਾ ਭੇਦ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੇਰੇ ਹੱਥ ਵਿੱਚ ਜਿੰਨਾ ਆਟਾ ਆਉਂਦਾ ਹੈ ਉਹਦਾ ਹੀ ਫੁਲਕਾ ਬਣਾ ਦਿੰਦੀ ਹਾਂ, ਨਾ ਵੱਡੇ ਪੇੜੇ ਨੂੰ ਛੋਟਾ ਕਰਦੀ ਹਾਂ ਤੇ ਨਾਂ ਛੋਟੇ ਪੇੜੇ ਨੂੰ ਵੱਡਾ। 😆
ਘਰ ਦਿਆਂ ਨੇ ਵੀ ਤਰੀਕਾ ਲੱਭਿਆ, ਇੱਕ ਇੱਕ ਮੈਂਬਰ ਵਾਰੀ ਵਾਰੀ ਫੁਲਕੇ ਲਾਹੁਣ ਵਾਲੀ ਦੇ ਕੋਲ ਖਲੋ ਜਾਂਦਾ ਏ, ਸਾਈਜ਼ ਵੇਖ ਕੇ ਦੱਸ ਦਿੰਦਾ, "ਆਹ 2 ਮੇਰੇ, ਚਲੋ ਅਗਲਾ ਮੈਂਬਰ।" 😄
ਹਾਸਾ ਮਜਾਕ 😄