ਮੀਟਿੰਗ ਮੁੱਕੀ, ਬਾਹਰ ਨਿਕਲੇ, ਸਭ ਦੇ ਹੱਥਾਂ ਵਿੱਚ ਨਵੇਂ ਫੋਨ ਪਰ ਚਿਹਰੇ ਮੁਰਝਾਏ।
ਪੁੱਛਣ ਤੇ ਪਤਾ ਲੱਗਾ ਕਿ ਸਰਕਾਰ ਨੇ ਵਿਹਲੜ 🤔 ਮਾਸਟਰਾਂ ਨੂੰ ਹੁਣ ਕੰਮੇ ਲਾ ਦਿੱਤਾ। ਪੜ੍ਹਾਈ ਦਾ ਕੀ, ਸਾਰਾ ਸਾਲ ਪਿਆ ਹਾਲੇ। ਘਰ ਘਰ ਜਾ ਕੇ ਸਰਵੇ ਕਰਣਾ ਕਿ,
ਕੀ ਤੁਸੀਂ ਨਸ਼ਾ ਕਰਦੇ ਹੋ?
ਜੇ ਹਾਂ ਤਾਂ ਕਿਹੜਾ?
ਇਹ ਨਸ਼ਾ ਤੁਹਾਨੂੰ ਕਿੱਥੋਂ ਮਿਲਦਾ?
ਵਗੈਰਾ ਵਗੈਰਾ।
ਕੰਮ ਤਾਂ ਬਹੁਤਾ ਔਖਾ ਨਹੀਂ, ਕਿਉਂਕਿ ਪਹਿਲੇ ਸਵਾਲ ਦੇ ਜਵਾਬ ਤੇ ਹੀ ਸਰਵੇ ਮੁਕੰਮਲ ਹੋ ਜਾਣਾ। ਕੌਣ ਕਹੂ, "ਆ ਬੈਲ ਮੁਝੇ ਮਾਰ।"
ਇੱਕ ਤੀਰ ਚਾਰ ਨਿਸ਼ਾਨੇ:
ਸਰਵੇ ਵੀ ਹੋ ਗਿਆ,
ਰਾਜ ਵੀ ਨਸ਼ਾ ਮੁਕਤ ਹੋ ਗਿਆ,
ਵਿਹਲੜ 🤔 ਮਾਸਟਰ ਵੀ ਕੰਮੇ ਲੱਗ ਗਏ,
ਫੋਨ ਕੰਪਨੀ ਵੀ ਬਾਗੋ ਬਾਗ। 👏👏👏👏👏
ਪਰ: : : : : : : : : : : : : : : : : : : : :
ਸਰਕਾਰ ਬਦਲੂ ਤੇ ਅਗਲਾ ਚੈਪਟਰ ਖੁੱਲ੍ਹੂ।
"ਹਾਂ ਬਈ, ਨਸ਼ਾ ਤਾਂ ਸ਼ਰੇਆਮ ਚੱਲ ਰਿਹਾ। ਕੌਣ ਕਹਿੰਦਾ ਨਸ਼ਾ ਮੁੱਕ ਗਿਆ।"
"ਸਰ ਜੀ, ਪਿਛਲੀ ਸਰਕਾਰ ਨੇ ਸਰਵੇ ਕਰਵਾਇਆ ਸੀ ਜੀ।"
"ਸਰਵੇ ਲਿਆਓ, ਕੱਢੋ ਨੋਟਿਸ ਜਿੰਨਾ ਨੇ ਸਰਵੇ ਕੀਤਾ, ਕਰੋ ਜਵਾਬ ਤਲਬੀਆਂ।"
ਕਾਬੂ ਤਾਂ ਫਿਰ ਵੀ ਵਿਹਲੜ 🤔 ਮਾਸਟਰ ਹੀ ਆਉਣੇ। ਉਹਨਾਂ ਲਈ ਤਾਂ ਅੱਗੇ ਖੂਹ ਪਿੱਛੇ ਖਾਈ।