ਵਾਹਵਾ ਪੁਰਾਣੀ ਗੱਲ ਆ। ਮੈਂ ਦਫ਼ਤਰ ਬੈਠੀ ਸੀ ਤੇ ਡੀ ਈ ਓ ਪ੍ਰਾਇਮਰੀ ਦਫ਼ਤਰ ਤੋਂ ਮੇਰੀ ਕੁਲੀਗ ਆਪਣੀ ਬੇਟੀ ਨਾਲ ਮੇਰੇ ਕੋਲ ਆਈ ਤੇ ਕਹਿਣ ਲੱਗੀ, "ਪ੍ਰਭਾ, ਆ ਜਰਾ ਬੇਟੀ ਦੇ ਡਾਕੁਮੈਂਟ ਚੈੱਕ ਕਰ ਦੇ, ਸਾਇੰਸ ਦੀਆਂ ਪੋਸਟਾਂ ਨਿਕਲੀਆਂ ਨੇ, ਡਾਕਖਾਨੇ ਰਜਿਸਟਰੀ ਕਰਵਾਉਣ ਚੱਲੇ ਸੀ, ਮੈਂ ਸੋਚਿਆ ਇੱਕ ਵਾਰੀ ਤੇਰੇ ਕੋਲੋਂ ਚੈੱਕ ਕਰਵਾ ਲਈਏ।"

ਮੈਂ ਉਹਦੇ ਕੋਲੋਂ ਰਜਿਸਟਰੀ ਵਾਲਾ ਲਿਫਾਫਾ ਫੜ ਕੇ ਵਿੱਚੋਂ ਦਸਤਾਵੇਜ਼ ਕੱਢੇ ਤਾਂ 10-12 ਕਾਗਜ਼ ਵੱਖਰੇ ਵੱਖਰੇ ਫੋਲਡ ਕੀਤੇ ਹੋਏ ਲਿਫਾਫੇ ਵਿਚੋਂ ਨਿਕਲੇ। ਨਾਂ ਕੋਈ ਪਿੰਨ, ਨਾਂ ਕੋਈ ਟੈਗ।

ਮੈਂ ਸਾਰੇ ਕਾਗਜ਼ ਸਿੱਧੇ ਕਰਕੇ ਲੜੀਵਾਰ ਲਾ ਕੇ ਟੈਗ ਕਰਕੇ ਲਿਫਾਫੇ ਵਿੱਚ ਪਾ ਕੇ ਉਹਨੂੰ ਫੜਾਏ ਤੇ ਕਿਹਾ ਹੁਣ ਕਰਾਓ ਰਜਿਸਟਰੀ। ਉਹ ਪੁੜੀਆਂ ਤਾਂ ਸਾਰੀਆਂ ਚੰਡੀਗੜ੍ਹ ਡਾਈਰਿਸਟ ਦੀ ਮੇਜ ਤੇ ਜਾਂਦਿਆਂ ਹੀ ਖਿੱਲਰ ਜਾਣੀਆਂ ਸੀ। ਉਹਦੀ ਬੇਟੀ ਥੋੜੇ ਗੁੱਸੇ ਨਾਲ ਕਹਿੰਦੀ, "ਅੰਟੀ ਜੇ ਸਾਰਾ ਕੰਮ ਅਸੀਂ ਕਰਨਾ ਤਾਂ ਕਲਰਕਾਂ ਨੇ ਕੀ ਕਰਨਾ?" 🤔😃😃😃😃😃