ਕੱਲ ਬੱਚਿਆਂ ਨੇ ਰਾਤ ਦੀ ਰੋਟੀ ਬਾਹਰ ਖਾਣ ਦਾ ਪ੍ਰੋਗਰਾਮ ਬਣਾਇਆ। ਰੋਟੀ ਖਾ ਕੇ ਵਾਪਸ ਆ ਰਹੇ ਸਾਂ ਕਿ ਪਿੱਛੋਂ ਕਿਸੇ ਵੀ. ਆਈ. ਪੀ. ਦੀਆਂ ਗੱਡੀਆਂ ਦਾ ਕਾਫਲਾ ਲਗਾਤਾਰ ਹੂਟਰ ਵਜਾਉਂਦੇ ਹੋਏ ਸਾਡੇ ਕੋਲੋਂ ਲੰਘਿਆ ਤਾਂ ਮੇਰੀ ਪੌਣੇ ਦੋ ਸਾਲ ਦੀ ਪੋਤਰੀ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, "ਦਾਦੀ ਕੂੜਾ ਦਓ, ਦਾਦੀ ਕੂੜਾ ਦਓ।" ਪਹਿਲਾਂ ਤਾਂ ਥੋੜ੍ਹੀ ਦੇਰ ਸਾਨੂੰ ਸਮਝ ਨਹੀਂ ਆਈ ਪਰ ਬਾਅਦ ਵਿੱਚ ਸਾਡਾ ਹਾਸਾ ਬੰਦ ਨਾ ਹੋਵੇ ਕਿਉਂਕਿ ਗਲੀ ਵਿੱਚ ਆਉਂਦੀ ਕੂੜਾ ਚੁੱਕਣ ਵਾਲੀ ਗੱਡੀ ਅਤੇ ਵੀ. ਆਈ. ਪੀ. ਗੱਡੀਆਂ ਦਾ ਹੂਟਰ ਲਗਭੱਗ ਇੱਕੋ ਜਿਹਾ ਸੀ। 😀

ਘਰ ਆ ਕੇ ਰਾਤ 10 ਵਜੇ ਡੱਸਟਬਿਨ ਗੇਟ ਦੇ ਬਾਹਰ ਰੱਖਿਆ ਤਾਂ ਉਹ ਸ਼ਾਂਤ ਹੋਈ। 😀😀