23. 10. 2014 ਨੂੰ ਮੈਂ ਆਪਣੇ ਬੇਟੇ ਕੋਲ ਸਿਡਨੀ ਪਹੁੰਚੀ ਤੇ ਉਸੇ ਹੀ ਰਾਤ ਸਿਡਨੀ ਦੇ ਹਸਪਤਾਲ ਵਿੱਚ ਮੇਰੇ ਪੋਤਰੇ ਦਾ ਜਨਮ ਹੋਇਆ।

ਅਗਲੇ ਦਿਨ ਫਿਰ ਮੈਂ ਅਤੇ ਮੇਰਾ ਬੇਟਾ ਹਸਪਤਾਲ ਗਏ। ਸਾਰੇ ਨਵਜੰਮੇ ਬੱਚੇ ਇੱਕ ਬਹੁਤ ਹੀ ਸੋਹਣੇ ਹਾਲ ਵਿੱਚ ਛੋਟੇ ਛੋਟੇ ਬੈੱਡਾਂ ਤੇ ਪਏ ਸੀ। ਉਹਨਾਂ ਦੀਆਂ ਮਾਵਾਂ ਸਿਰਫ ਫੀਡ ਦੇਣ ਵਾਸਤੇ ਹੀ ਜਾਂਦੀਆਂ ਸਨ ਤੇ ਡਾਕਟਰ ਵੀ ਉਹਨਾਂ ਨੂੰ ਮੌਕੇ ਤੇ ਹਦਾਇਤਾਂ ਦੇਣ ਆਉਂਦੇ ਸੀ। ਸਾਡੇ ਖੜੇ ਖੜੇ ਉੱਥੇ ਇੱਕ ਡਾਕਟਰ ਆਏ ਤੇ ਉਸ ਦਿਨ ਪੈਦਾ ਹੋਏ ਬੱਚਿਆਂ ਦੇ ਘਰ ਦਿਆਂ ਨੂੰ ਵਾਰੀ ਵਾਰੀ ਇੱਕ ਹੀ ਸਵਾਲ ਕੀਤਾ ਤੇ ਵਾਰੀ ਵਾਰੀ ਸਭ ਨੇ ਹਾਂ ਵਿੱਚ ਜਵਾਬ ਦਿੱਤਾ।

ਡਾਕਟਰ ਦੇ ਜਾਣ ਤੋਂ ਬਾਅਦ ਮੈਂ ਆਪਣੇ ਬੇਟੇ ਨੂੰ ਪੁੱਛਿਆ, "ਵਿਸ਼ਾਲ ਇੱਥੇ ਨਵੇਂ ਜੰਮੇ ਬੱਚੇ ਨੂੰ 'ਔਰਾ' ਕਹਿੰਦੇ ਆ?" ਬੇਟਾ ਕਹਿੰਦਾ ਨਹੀਂ। ਮੈਂ ਉਹਨੂੰ ਡਾਕਟਰ ਦੀ ਗੱਲ ਦੱਸੀ ਕਿ ਡਾਕਟਰ ਨੇ ਸਾਰਿਆਂ ਨੂੰ ਪੁੱਛਿਆ, "ਔਰਾ?" ਤੇ ਸਭ ਨੇ ਕਿਹਾ ਹਾਂ।

ਵਿਸ਼ਾਲ ਹੱਸ ਕੇ ਕਹਿੰਦਾ, "ਮੰਮਾ ਉਹ ਪੁੱਛਦੇ ਸੀ, All Right?" 😀😀😀😀😀