20 ਕੁ ਸਾਲ ਪੁਰਾਣੀ ਗੱਲ ਹੈ, ਮੇਰਾ ਛੋਟਾ ਬੇਟਾ ਸਕੂਲੋਂ ਆਇਆ। ਉਹਦੀ ਸ਼ਕਲ ਬੜੀ ਰੋਣਹਾਕੀ ਜਿਹੀ ਬਣੀ ਹੋਈ ਸੀ। ਕਾਰਣ ਪੁੱਛਣ ਤੇ ਉਹਨੇ ਢਿੱਲਾ ਜਿਹਾ ਮੂੰਹ ਬਣਾ ਕੇ ਕਿਹਾ, "ਮੰਮਾ ਮੇਰੀ ਕਲਾਸ ਦਾ ਕੋਈ ਵੀ ਬੱਚਾ ਨਹੀਂ ਮੰਨਦਾ ਕਿ ਤੁਸੀਂ ਮੇਰੇ ਸਕੂਲ ਦੇ ਪ੍ਰਿੰਸੀਪਲ ਰਹੇ ਹੋ।" ਮੈਂ ਪੁੱਛਿਆ, "ਤੈਨੂੰ ਕਿੰਨ੍ਹੇ ਕਿਹਾ ਕਿ ਮੈਂ ਸਕੂਲ ਦੀ ਪ੍ਰਿੰਸੀਪਲ ਸੀ?" ਕਹਿੰਦਾ ਜਦੋਂ ਰਾਤੀ ਤੁਸੀਂ ਮੇਰੀ ਬੁਝਾਰਤ ਬੁੱਝ ਲਈ ਸੀ ਤਾਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਹਾਨੂੰ ਕਿਵੇਂ ਪਤਾ ਲੱਗਾ, ਤਾਂ ਤੁਸੀਂ ਆਪ ਹੀ ਤਾਂ ਕਿਹਾ ਸੀ, "ਕਾਕਾ ਜੀ ਜਿਹੜੇ ਸਕੂਲ ਤੁਸੀਂ ਪੜ੍ਹਦੇ ਹੋ ਮੈਂ ਉੱਥੇ ਪ੍ਰਿੰਸੀਪਲ ਰਹੀ ਹਾਂ।" 😃😃

ਪ੍ਰਭਾ