ਇਕ ਦਿਨ ਸੂਟ ਖਰੀਦ ਕੇ ਅਗਲੇ ਦਿਨ ਵਟਾਉਣ ਦੀ ਆਦਤ ਤੋਂ ਉਹ ਤੰਗ ਆ ਚੁੱਕਾ ਸੀ। ਸੂਟ ਲੈਣ ਤਾਂ ਔਖਾ ਸੌਖਾ ਉਹ ਨਾਲ ਚਲੇ ਜਾਂਦਾ ਸੀ ਪਰ ਵਟਾਉਣ ਜਾਣ ਤੋਂ ਉਹ ਹਰ ਵਾਰ ਨਾਂਹ ਕਰ ਦਿੰਦਾ ਤੇ ਅਗਲੇ ਦਿਨ ਜਾ ਕੇ ਉਹ ਵਿਚਾਰੀ ਆਪੇ ਵਟਾ ਲਿਆਉਂਦੀ।
ਭੈਣ ਦੇ ਮੁੰਡੇ ਦੇ ਵਿਆਹ ਤੋਂ ਤਿੰਨ ਮਹੀਨੇ ਪਹਿਲਾਂ ਸੂਟਾਂ ਦੀ ਚਰਚਾ ਤੋਂ ਉਹ ਕੰਨੀ ਕਤਰਾਉਂਦਾ, ਇਕ ਦਿਨ ਕਾਬੂ ਆ ਹੀ ਗਿਆ। "ਲੇਡੀ ਸੰਗੀਤ, ਸ਼ੈਂਤ, ਸਗਨ, ਵਿਆਹ, ਡੋਲੀ, ਪੰਜ ਸੂਟ ਤਾਂ ਚਾਹੀਦੇ ਹੀ ਆ। ਇਕ ਦੋ ਪੁਰਾਣਿਆਂ ਨਾਲ ਸਾਰ ਲੂੰਗੀ।"
ਚਲੋ ਚਾਈਂ ਚਾਈਂ ਬਜਾਰ ਗਏ। ਦੁਕਾਨ ਦੇ ਅੰਦਰ ਵੜਦਿਆਂ ਹੀ ਉਹ ਦੁਕਾਨਦਾਰ ਨੂੰ ਕਹਿੰਦਾ, "ਇਕ ਉਹ ਲਾਲ, ਇਕ ਉਹ ਪਰਲਾ ਫਿਰੋਜੀ, ਇਧਰਲਾ ਹਰਾ, ਉਹ ਪਿੰਕ ਤੇ ਇਕ ਆਹ ਕਰੀਮ ਦੇ ਨਾਲ ਦਾ ਨੀਲਾ ਪੈਕ ਕਰਦੇ।"
"ਇਹ ਕੀਹਦੇ: : : : : : : : : : : ਕੀਹਦੇ ਵਾਸਤੇ: : : , ਇਹ ਸਾਰੇ?" ਉਹ ਉੱਚੀ ਸਾਰੀ ਬੋਲੀ।
ਉਹਦੀ ਗੱਲ ਸੁਣੇ ਬਗੈਰ ਦੁਕਾਨਦਾਰ ਵੱਲ ਮੂੰਹ ਕਰਕੇ ਕਾਹਲੀ ਕਾਹਲੀ ਬੋਲਿਆ, "ਹਾਂ ਬੀ ਕਿੰਨੇ ਬਣੇ?"
6815/- ਰੁਪਏ।
ਪੈਸੇ ਦੇਕੇ ਕਾਹਲੀ ਕਾਹਲੀ ਦੁਕਾਨ ਤੋਂ ਬਾਹਰ ਆ ਕੇ ਗੱਡੀ ਵਿਚ ਬਹਿ ਕੇ ਲੰਮਾ ਸਾਹ ਲਿਆ।
ਸਾਹੋ ਸਾਹੀ ਉਹ ਵੀ ਸੀਟ ਤੇ ਆ ਬੈਠੀ, "ਕੀ ਹੋਇਆ ਤੁਹਾਨੂੰ? ਠੀਕ ਨਹੀਂ ਲਗਦੇ, ਚਲੋ ਘਰ। ਕੋਈ ਨਹੀਂ ਆਪਾਂ ਕੱਲ੍ਹ ਸ਼ੌਪਿੰਗ ਕਰ ਲਵਾਂਗੇ।"
ਸੂਟਾਂ ਵਾਲਾ ਥੈਲਾ ਉਹਦੇ ਵਲ ਕਰਕੇ ਕਹਿੰਦਾ, "ਆਹ ਫੜ, ਪੰਜ ਹਜਾਰ ਹੋਰ ਤੇ ਜਦੋਂ ਮਰਜੀ ਬਦਲ ਕੇ ਲੈ ਜਾਈਂ, ਹੱਟੀ ਵਾਲੇ ਨੂੰ ਮੈਂ ਕਹਿ ਆਇਆਂ। ਪੈਸੇ ਹੋਰ ਲੱਗੇ ਤਾਂ ਮੈਂ ਆਪੇ ਉਹਨੂੰ ਦੇ ਜਾਊਂ।" 😂😂😂