ਪਤਨੀ: ਓ, ਓ, ਓ, ਜ਼ਰਾ ਧਿਆਨ ਨਾਲ।

ਪਤੀ: (ਗੁੱਸੇ ਨਾਲ) ਕੀ ਹੋ ਗਿਆ ਹੁਣ?

ਪਤਨੀ: ਹੋਇਆ ਕੁੱਛ ਨਹੀਂ, ਮੈਂ ਕਿਹਾ ਜਰਾ ਧਿਆਨ ਨਾਲ, ਅੱਗੇ ਸੜਕ ਜੇ।

ਪਤੀ: (ਹੋਰ ਗੁੱਸੇ ਨਾਲ) ਮੈਨੂੰ ਵੀ ਪਤਾ ਏ ਸੜਕ ਆ, 15 ਮਿੰਟ ਹੋ ਗਏ ਮੈਨੂੰ ਸਕੂਟਰ ਚਲਾਉਂਦੇ ਨੂੰ, ਤੈਨੂੰ ਹੁਣ ਦਿੱਸੀ ਸੜਕ?

ਪਤਨੀ: (ਹੌਲੀ ਜਿਹੀ) ਸੜਕ ਤਾਂ ਹੁਣੇ ਈ ਆਈ ਆ, ਪਹਿਲਾਂ ਤਾਂ ਸਾਰੇ ਟੋਏ ਹੀ ਸੀ।

ਓ, ਓ, ਓ ਧਿਆਨ ਨਾਲ, ਫਿਰ ਟੋਏ ਆ ਗਏ ਜੇ।