ਸਵੇਰ ਤੋਂ ਉਹਦਾ ਸੱਜਾ ਗੋਡਾ ਬੜਾ ਦਰਦ ਕਰ ਰਿਹਾ ਸੀ। ਸਾਰਾ ਦਿਨ ਦਵਾਈ ਲਿਆਉਣ ਦੀ ਘੌਲ ਕਰ ਛੱਡੀ। ਰਾਤ ਨੂੰ ਜਦੋਂ ਦਰਦ ਜਿਆਦਾ ਹੋ ਗਈ ਤਾਂ ਘਰ ਦੇ ਨੇੜੇ ਹੀ ਡਾਕਟਰ ਕੋਲੋਂ ਦਵਾਈ ਲੈ ਆਂਦੀ। ਡਾਕਟਰ ਨੇ ਦਵਾਈ ਦੇ ਕੇ ਕਿਹਾ ਜੇ ਫਰਕ ਨਾ ਪਿਆ ਤਾਂ ਪਰਸੋਂ ਐਕਸਰੇ ਕਰਵਾ ਲਿਓ। ਘਰ ਆਉਂਦਿਆਂ ਪ੍ਰਾਹੁਣੇ ਆਏ ਹੋਣ ਕਾਰਨ ਰੋਟੀ ਪਾਣੀ ਦੇ ਆਰ੍ਹੇ ਲੱਗ ਗਈ। ਦਵਾਈ ਖਾਣ ਦਾ ਚੇਤਾ ਹੀ ਨਾ ਰਿਹਾ।
ਅਗਲੇ ਦਿਨ ਸ਼ਾਮ ਨੂੰ ਪ੍ਰਾਹੁਣੇ ਚਲੇ ਗਏ।
ਕੁੱਝ ਦਿਨਾਂ ਬਾਅਦ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਉਹ ਹਸਪਤਾਲ ਗਈ। ਵਾਕਫ ਹੋਣ ਕਰਕੇ ਡਾਕਟਰ ਨੇ ਗੋਡੇ ਬਾਰੇ ਪੁੱਛਿਆ ਤਾਂ ਕਹਿੰਦੀ, "ਹਾਂ ਜੀ ਗੋਡੇ ਦੀ ਦਵਾਈ ਤਾਂ ਮੈਂ ਲੈ ਗਈ ਸੀ ਪਰ ਲੋੜ ਨਹੀਂ ਪਈ ਖਾਣ ਦੀ। ਮੇਰਾ ਬੇਟਾ ਨਵੇਂ ਸੈੱਲ ਲੈ ਆਇਆ ਸੀ।" 🤔 ਸਾਰਿਆਂ ਨੇ ਉਹਦੇ ਵੱਲ ਹੈਰਾਨੀ ਨਾਲ ਵੇਖਿਆ। 🤔 ਉਹ ਫਟਾਫਟ ਬੋਲੀ, "ਟੀ ਵੀ ਦਾ ਰੀਮੋਟ ਨਹੀਂ ਸੀ ਚਲਦਾ, ਸਾਰਾ ਦਿਨ ਗੋਡੇ ਤੇ ਮਾਰ ਕੇ ਹੀ ਚਲਾਉਂਦੀ ਰਹੀ।" ਸਾਰੇ ਖਿੜਖਿੜਾ ਕੇ ਹੱਸਣ ਲੱਗੇ। 😃😃😃