ਸੁਣੀ ਸੁਣਾਈ 😀
ਕਹਿੰਦੇ ਚੀਨ ਵਿੱਚ ਸਾਬਣ ਦੀ ਪੈਕਿੰਗ ਦਾ ਕੰਮ ਕਿਸੇ ਬਹੁਤ ਵੱਡੀ ਕੰਪਨੀ ਵੱਲੋਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਸੀ। ਗਲਤੀ ਨਾਲ ਕੁੱਛ ਡੱਬੇ ਬਗੈਰ ਸਾਬਣ ਪਾਏ ਪੈਕ ਹੋ ਗਏ। ਪਤਾ ਲੱਗਣ ਤੇ ਭਸੂੜੀ ਪੈ ਗਈ ਬਈ ਹੁਣ ਸਾਰੇ ਡੱਬੇ ਚੈੱਕ ਕਿਵੇਂ ਹੋਣ? ਐਕਸਪਰਟ ਦੀ ਸਲਾਹ ਤੇ ਇੱਕ ਸਪੈਸ਼ਲ ਮਸ਼ੀਨ ਬਣਾ ਕੇ ਮੋਟਾ ਖਰਚ ਕਰਕੇ ਖਾਲੀ ਡੱਬੇ ਵੱਖ ਕੀਤੇ ਗਏ।
ਅਜਿਹਾ ਹੀ ਕੁੱਝ ਇੰਡੀਆ ਵਿੱਚ ਵੀ ਹੋਇਆ। ਐਕਸਪਰਟ ਨੇ ਮਾਲਕ ਨੂੰ 10 ਫਰਾਟੇ ਪੱਖੇ ਕਿਰਾਏ ਤੇ ਮੰਗਵਾਉਣ ਦੀ ਸਲਾਹ ਦਿੱਤੀ। ਡੱਬਿਆਂ ਸਾਹਮਣੇ ਫਰਾਟੇ ਫੁੱਲ ਸਪੀਡ ਤੇ ਛੱਡੇ ਤੇ ਖਾਲੀ ਡੱਬੇ ਉੱਡ ਕੇ ਵੱਖਰੇ ਹੋ ਗਏ। 😀🤔😄😃