ਗੱਲ ਕੋਈ 22-23 ਸਾਲ ਪੁਰਾਣੀ ਹੈ ਜਦੋਂ ਮੇਰਾ ਛੋਟਾ ਬੇਟਾ 4 ਕੁ ਸਾਲ ਦਾ ਸੀ। ਸ਼ਨੀਵਾਰ ਦਫ਼ਤਰ ਛੁੱਟੀ ਹੋਣ ਕਾਰਨ ਅਕਸਰ ਹੀ ਸ਼ਾਮ ਨੂੰ ਕਿਸੇ ਨਾ ਕਿਸੇ ਰਿਸ਼ਤੇਦਾਰ ਵੱਲ ਚਲੇ ਜਾਈਦਾ ਸੀ। ਸਭ ਦੇ ਬੱਚੇ ਵੱਡੇ ਹੋਣ ਕਰਕੇ ਤੁਰਨ ਲੱਗਿਆਂ ਉਹ ਆਪਣੇ ਬੱਚਿਆਂ ਦੇ ਛੋਟੇ ਹੋਏ ਕਪੜਿਆਂ ਦਾ ਬੈਗ ਮੇਰੇ ਬੇਟੇ ਵਾਸਤੇ ਦੇ ਦਿੰਦੇ ਸੀ। ਇਸੇ ਤਰਾਂ ਤਿੰਨ ਸ਼ਨੀਵਾਰ ਲੰਘ ਗਏ, ਚੌਥੇ ਸ਼ਨੀਵਾਰ ਸ਼ਾਮ ਨੂੰ ਅਸੀਂ ਸਾਰੇ ਬੈਠੇ ਹੋਏ ਸੀ ਕਿ ਮੇਰਾ ਬੇਟਾ ਬਾਹਰੋਂ ਭੱਜਾ ਭੱਜਾ ਆਇਆ ਤੇ ਮੈਨੂੰ ਕਹਿਣ ਲੱਗਾ, "ਮੰਮਾ ਮੰਮਾ ਚੇਤਾ ਨਹੀਂ ਅੱਜ ਸ਼ਨੀਵਾਰ ਏ।" ਮੈਂ ਕਿਹਾ, "ਹਾਂ ਹਾਂ ਪਤਾ ਏ ਸ਼ਨੀਵਾਰ ਏ।" ਉਹ ਬੜੀ ਭੋਲੀ ਜੀ ਸ਼ਕਲ ਬਣਾ ਕੇ ਕਹਿੰਦਾ, "ਅੱਜ ਕਿਨ੍ਹਾਂ ਘਰ ਜਾਣਾ ਪੁਰਾਣੇ ਕਪੜੇ ਲੈਣ?" 😆😆
ਸਾਡਾ ਸਾਰਿਆਂ ਦਾ ਹਾਸਾ ਬੰਦ ਨਹੀਂ ਸੀ ਹੋ ਰਿਹਾ ਤੇ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਸਨੇ ਕੀ ਗਲਤ ਕਿਹਾ! 😅